jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਭਾਜਪਾ ਦੇ ਪੀਐਮ ਉਮੀਦਵਾਰ ਦਾ ਐਲਾਨ 12 ਤੋਂ 17 ਸਤੰਬਰ ਦੌਰਾਨ

www.sabblok.blogspot.com
Announce of BJP`s PM during 12 to 17 Sep.
ਭਾਜਪਾ ਦੇ ਪੀਐਮ ਉਮੀਦਵਾਰ ਦਾ ਐਲਾਨ 12 ਤੋਂ 17 ਸਤੰਬਰ ਦੌਰਾਨ
ਨਵੀਂ ਦਿੱਲੀ : ਚਿੰਤਨ ਮੰਥਨ, ਲੰਬੀ ਰੱਸਾਕੱਸੀ ਤੇ ਸੰਘ ਦੇ ਦਖ਼ਲ ਤੋਂ ਬਾਅਦ ਆਖ਼ਰ ਭਾਜਪਾ ਫ਼ੈਸਲੇ ਤੱਕ ਪਹੁੰਚ ਗਈ ਹੈ। ਸਭ ਕੁਝ ਠੀਕ ਠਾਕ ਰਿਹਾ ਤਾਂ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਲਈ ਨਰਿੰਦਰ ਮੋਦੀ ਦੇ ਨਾਂ ਦਾ ਰਸਮੀ ਐਲਾਨ 12 ਤੋਂ 17 ਸਤੰਬਰ ਤੱਕ ਹੋ ਜਾਵੇਗਾ। ਸੰਘ ਮੁਖੀ ਮੋਹਨ ਭਾਗਵਤ ਨਾਲ ਹੋਈ ਗੱਲਬਾਤ ਤੋਂ ਬਾਅਦ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਸਾਰਿਆਂ ਨੂੰ ਸਾਫ ਕਹਿ ਦਿੱਤਾ ਹੈ ਕਿ ਮੋਦੀ ਪਿੱਛੇ ਮੈਂ ਚੱਟਾਨ ਵਾਂਗ ਖੜ੍ਹਾ ਹਾਂ। ਅਸਲ 'ਚ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੈ ਕਿ ਇਸ ਮਾਮਲੇ 'ਚ ਸੰਘ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੈ। ਵਿਦੇਸ਼ ਤੋਂ ਪਰਤਦੇ ਹੋਏ ਇਕ ਪਾਸੇ ਜਿਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਿੱਧੇ ਤੌਰ 'ਤੇ ਰਾਹੁਲ ਗਾਂਧੀ ਨੂੰ ਕਾਂਗਰਸ 'ਚ ਪੀਐਮ ਅਹੁਦੇ ਦਾ ਅਗਲਾ ਦਾਅਵੇਦਾਰ ਠਹਿਰਾ ਦਿੱਤਾ। ਉਥੇ, ਭਾਜਪਾ ਦੀ ਤਿਆਰੀ ਵੀ ਪੂਰੀ ਹੋ ਗਈ ਹੈ। ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ 'ਤੇ ਭਾਜਪਾ ਦਾ ਅੰਦਰੂਨੀ ਸੰਘਰਸ਼ ਦਮ ਤੋੜ ਗਿਆ ਹੈ। ਪਿਛਲੇ ਕੁਝ ਦਿਨਾਂ 'ਚ ਖ਼ੁਦ ਸੰਘ ਮੁਖੀ ਦੀ ਵਿਚੋਲਗੀ ਤੋਂ ਬਾਅਦ ਮੋਦੀ ਦੇ ਨਾਂ ਦੇ ਵਿਰੋਧੀਆਂ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਫ਼ੈਸਲੇ ਦੀ ਘੜੀ ਆ ਗਈ ਹੈ। ਇਸ ਨੂੰ ਟਾਲਿਆ ਨਹੀਂ ਜਾ ਸਕਦਾ। ਚੁਣੌਤੀ ਵਾਂਗ ਖੜ੍ਹੇ ਕੀਤੇ ਜਾ ਰਹੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸਫਾਈ ਦੇ ਕੇ ਮੋਦੀ ਨੂੰ ਭੋਪਾਲ ਬੁਲਾ ਲਿਆ ਹੈ। ਸ਼ਿਵਰਾਜ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਮੋਦੀ ਦੀ ਉਮੀਦਵਾਰੀ ਦੇ ਐਲਾਨ ਤੋਂ ਕੋਈ ਇਤਰਾਜ਼ ਨਹੀਂ ਹੈ। ਮੋਦੀ ਨੂੰ 25 ਸਤੰਬਰ ਨੂੰ ਭੋਪਾਲ ਬੁਲਾ ਕੇ ਉਨ੍ਹਾਂ ਨੇ ਇਹੀ ਸਪਸ਼ਟ ਕੀਤਾ ਹੈ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ। ਮੋਦੀ ਨੇ ਵੀ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਲਿਆ ਹੈ। 25 ਸਤੰਬਰ ਨੂੰ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਹੈ। ਸੰਘ ਮੁਖੀ ਅਡਵਾਨੀ ਤੇ ਸੁਸ਼ਮਾ ਸਵਰਾਜ ਨੂੰ ਪਹਿਲਾਂ ਹੀ ਮਿਲ ਚੁੱਕੇ ਹਨ। ਰਾਜਨਾਥ ਨੇ ਪੂਰੇ ਜਾਇਜ਼ੇ ਤੋਂ ਬਾਅਦ ਮਨ ਬਣਾ ਲਿਆ ਹੈ। ਕੇਂਦਰ ਤੋਂ ਲੈ ਕੇ ਸੂਬਿਆਂ ਤੱਕ ਦੇ ਆਗੂਆਂ ਨੂੰ ਫ਼ੈਸਲੇ ਦਾ ਸੰਕੇਤ ਵੀ ਦੇ ਦਿੱਤਾ ਗਿਆ ਹੈ। ਮੰਨਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੇ ਚਿਹਰੇ ਦਾ ਐਲਾਨ 12 ਤੋਂ 17 ਸਤੰਬਰ ਵਿਚਕਾਰ ਕਿਸੇ ਵੀ ਦਿਨ ਹੋ ਜਾਵੇਗਾ। ਪਹਿਲਾਂ ਇਸ ਐਲਾਨ ਲਈ 15 ਸਤੰਬਰ ਰੱਖਿਆ ਜਾਣਾ ਸੀ, ਪਰ 17 ਨੂੰ ਮੋਦੀ ਦਾ ਜਨਮ ਦਿਨ ਹੋਣ ਕਾਰਨ ਹਾਲੇ ਕੋਈ ਤਰੀਕ ਦਾ ਫ਼ੈਸਲਾ ਨਹੀਂ ਕੀਤਾ ਗਿਆ ਹੈ। ਸ਼ਾਇਦ ਹਰ ਪਾਸਿਓਂ ਮਿਲ ਰਹੇ ਸ਼ੁੱਭ ਸੰਕੇਤਾਂ ਤੋਂ ਬਾਅਦ ਹੀ ਮੋਦੀ ਨੇ ਵੀ ਆਪਣਾ ਕੈਨਵਾਸ ਵੱਡਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨਿਚਰਵਾਰ ਨੂੰ ਉਨ੍ਹਾਂ ਨੇ ਰਾਜਨਾਥ ਨਾਲ ਛੱਤੀਸਗੜ੍ਹ ਦੇ ਸਰਗੁਜਾ 'ਚ ਰਮਨ ਸਿੰਘ ਦੀ ਵਿਕਾਸ ਯਾਤਰਾ ਨੂੰ ਸੰਬੋਧਤ ਕੀਤਾ। ਹੁਣ 10 ਸਤੰਬਰ ਨੂੰ ਉਹ ਰਾਜਸਥਾਨ 'ਚ ਮੁੱਖ ਮੰਤਰੀ ਦੀ ਦਾਅਵੇਦਾਰ ਵਸੁੰਧਰਾ ਰਾਜੇ ਦੇ ਸੱਦੇ 'ਤੇ ਜੈਪੁਰ 'ਚ ਹੋਣਗੇ। ਇਸ ਤੋਂ ਬਾਅਦ 15 ਨੂੰ ਉਹ ਹਰਿਆਣਾ 'ਚ ਰੇਵਾੜੀ ਜਾ ਰਹੇ ਹਨ, ਜਦਕਿ 29 ਨੂੰ ਦਿੱਲੀ 'ਚ ਉਨ੍ਹਾਂ ਦੀ ਰੈਲੀ ਹੋਵੇਗੀ। ਯੂਪੀ ਇਕਾਈ ਨੇ ਵੀ ਉਨ੍ਹਾਂ ਦਾ ਪ੍ਰੋਗਰਾਮ ਮੰਗਿਆ ਹੈ। ਯੂਪੀ 'ਚ ਜਗ੍ਹਾ ਕਿਹੜੀ ਹੋਵੇਗੀ, ਇਹ ਹਾਲੇ ਤੈਅ ਨਹੀਂ। ਟੀਮ ਮੋਦੀ ਯੂਪੀ ਦੇ ਲਈ ਇਕ ਵੱਡੇ ਪ੍ਰੋਗਰਾਮ ਦੀ ਤਿਆਰੀ ਕਰ ਰਹੀ ਹੈ। ਇਸ ਮਹੀਨੇ ਬੇਸ਼ੱਕ ਹੀ ਉਹ ਇਕ ਪ੍ਰੋਗਰਾਮ ਕਰਨ, ਪਰ ਅਗਲੇ ਮਹੀਨੇ ਤੋਂ ਯੂਪੀ 'ਚ ਉਨ੍ਹਾਂ ਦੇ ਕਾਫੀ ਪ੍ਰੋਗਰਾਮ ਹੋਣ ਵਾਲੇ ਹਨ।

No comments: