jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 8 October 2013

ਹੋਟਲ ‘ਚ ਬਦਕਾਰੀ ਦਾ ਅੱਡਾ ਬੇਪਰਦ

www.sabblok.blogspot.com


ਹੋਟਲ 'ਚ ਬਦਕਾਰੀ ਦਾ ਅੱਡਾ ਬੇਪਰਦ 
ਅੰਮ੍ਰਿਤਸਰ, -ਥਾਣਾ ਸਿਵਲ ਲਾਈਨ ਦੀ ਪੁਲਸ ਨੇ ਛਾਪਾਮਾਰੀ ਕਰਦਿਆਂ ਕਵੀਨਜ਼ ਰੋਡ ਸਥਿਤ ਇਕ ਹੋਟਲ ਵਿਚ ਚੱਲ ਰਹੇ ਬਦਕਾਰੀ ਦੇ ਅੱਡੇ ਨੂੰ ਬੇਪਰਦ ਕਰਕੇ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹੋਟਲ ਦੇ ਵੱਖ-ਵੱਖ ਕਮਰਿਆਂ ਵਿਚ ਇਤਰਾਜ਼ਯੋਗ ਹਾਲਤ ਵਿਚ ਮਿਲੇ 5 ਜੋੜਿਆਂ, ਹੋਟਲ ਮਾਲਕ ਅਤੇ ਮੈਨੇਜਰ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਸ ਨੇ ਇਤਲਾਹ ਦੇ ਆਧਾਰ ‘ਤੇ ਕਵੀਨਜ਼ ਰੋਡ ਸਥਿਤ ਹੋਟਲ ਗੋਲਡਨ ਵਿਚ ਛਾਪਾਮਾਰੀ ਕੀਤੀ। ਇਤਰਾਜ਼ਯੋਗ ਹਾਲਤ ਵਿਚ ਹੋਟਲ ਦੇ ਵੱਖ-ਵੱਖ ਕਮਰਿਆਂ ਵਿਚੋਂ 5 ਜੋੜਿਆਂ ਨੂੰ ਇਤਰਾਜ਼ਯੋਗ ਸਮੱਗਰੀ ਸਮੇਤ ਗ੍ਰਿਫਤਾਰ ਕਰਨ ਤੋਂ ਇਲਾਵਾ ਹੋਟਲ ਦੇ ਮੈਨੇਜਰ ਨੂੰ ਵੀ ਪੁਲਸ ਨੇ ਕਾਬੂ ਕਰ ਲਿਆ।  ਰੰਧਾਵਾ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਉਕਤ ਹੋਟਲ ਵਿਚ ਫਰਜ਼ੀ ਨਾਂ-ਪਤਿਆਂ ਦੀ ਬੁਕਿੰਗ ਦੀ ਆੜ ‘ਚ ਬਦਕਾਰੀ ਦਾ ਅੱਡਾ ਚਲਾਇਆ ਜਾ ਰਿਹਾ ਹੈ। ਪੁਲਸ ਪਾਰਟੀ ਨੇ 5 ਲੜਕੀਆਂ ਅਤੇ ਮੁਲਜ਼ਮ ਮਨਜਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਮੁਹਾਲ ਕੋਟ ਥਾਣਾ ਰਮਦਾਸ, ਜਗਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕਲੇਰ ਧਾਰੀਵਾਲ (ਗੁਰਦਾਸਪੁਰ), ਨਵਜੋਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਬਾਸਰਕੇ ਭੈਣੀ, ਦਲਜਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ, ਦਲਜੀਤ ਸਿੰਘ ਪੁੱਤਰ ਗਿਆਨ ਸਿੰਘ (ਦੋਨੋਂ ਵਾਸੀ ਮੋਹਿਨੀ ਪਾਰਕ) ਅਤੇ ਹੋਟਲ ਮੈਨੇਜਰ ਨਰਾਇਣ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਇਕ ਸਵਾਲ ਦੇ ਜਵਾਬ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਹੋਟਲ ਮਾਲਕ ਮਨਵਿੰਦਰ ਸਿੰਘ ਦਾ ਨਾਂ ਨਾਮਜ਼ਦ ਕਰਕੇ ਪੁਲਸ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਗਾਹਕ ਕੋਲੋਂ 5 ਹਜ਼ਾਰ ਜਾਂ ਇਸ ਤੋਂ ਵੀ ਵੱਧ ਰਕਮ ਵਸੂਲ ਕੇ ਹੋਟਲ ਦਾ ਕਿਰਾਇਆ ਅਤੇ ਹੋਰ ਖਰਚੇ ਕੱਢ ਕੇ ਲੜਕੀ ਨੂੰ ਕੁਝ ਹਿੱਸਾ ਦਿੱਤਾ ਜਾਂਦਾ ਸੀ। ਕਮਰੇ ਦੀ ਬੁਕਿੰਗ ਜਾਂ ਤਾਂ ਗਲਤ ਨਾਂ-ਪਤੇ ‘ਤੇ ਦਰਜ ਕੀਤੀ ਜਾਂਦੀ ਸੀ ਜਾਂ ਫਿਰ ਬੁਕਿੰਗ ਰਜਿਸਟਰ ਵਿਚ ਬਿਨਾਂ ਐਂਟਰੀ ਹੀ ਬਦਕਾਰੀ ਦੇ ਇਸ ਬੇਲਗਾਮ ਘੋੜੇ ਨੂੰ ਦੌੜਾਇਆ ਜਾ ਰਿਹਾ ਸੀ। ਰੰਧਾਵਾ ਨੇ ਦੱਸਿਆ ਕਿ ਹੋਟਲ ਦੇ ਬੁਕਿੰਗ ਰਜਿਸਟਰ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਪੂਰਾ ਪਿਛਲਾ ਰਿਕਾਰਡ ਫਰੋਲਣ ‘ਚ ਜੁਟ ਗਈ ਹੈ।

No comments: