Pages

Sunday, 20 September 2015

ਹੋਰ ਭਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮਨ ਜਾਰੀ ਕਰਨ ਦਾ ਮਾਮਲਾ

www.sabblok.blogspot.com


ਬਨੂੜ (ਗੁਰਪਾਲ)- ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸੰਮਨ ਜਾਰੀ ਕੀਤੇ ਜਾਣ ਕਾਰਨ ਇਲਾਕੇ ਦੀ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਬਾਰੇ ਬਾਬਾ ਦਿਲਬਾਗ ਸਿੰਘ ਬਾਘਾ ਤੇ ਸੰਤ ਬਾਬਾ ਕਰਮ ਸਿੰਘ ਬਨੂੜ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਫੈਸਲਾ ਦਿੱਤਾ ਹੋਇਆ ਹੈ ਕਿ ਕਿਸੇ ਵੀ ਅਦਾਲਤ ਵਿਚ ਸਿੱਧੇ ਤੌਰ 'ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਪੇਸ਼ ਜਾਂ ਸੰਪਨ ਨਹੀਂ ਜਾਰੀ ਕੀਤਾ ਜਾ ਸਕਦਾ।
ਉੁਨ੍ਹਾਂ ਕਿਹਾ ਕਿ ਜਿਸ ਵਿਅਕਤੀ ਵਲੋਂ ਇਹ ਕੇਸ ਦਾਇਰ ਕੀਤਾ ਗਿਆ ਹੈ, ਇਹ ਕਿਸੇ ਸਾਜਿਸ਼ ਦਾ ਨਤੀਜਾ ਵੀ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਮਨ ਜਾਰੀ ਕਰਨ ਦੇ ਮਾਮਲੇ 'ਚ ਸਾਰੀ ਸਿੱਖ ਸੰਗਤ ਨੇ ਇਸ ਮਾਮਲੇ ਦੀ ਨਿਖੇਧੀ ਕੀਤੀ ਹੈ ਤੇ ਸੰਗਤ ਵਿਚ ਭਾਰੀ ਰੋਸ ਦੀ ਲਹਿਰ ਹੈ।

ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ

www.sabblok.blogspot.com



ਬਟਾਲਾ- ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 528ਵੇਂ ਵਿਆਹ ਪੁਰਬ ਦੇ ਸੰਬੰਧ ਵਿਚ ਬਟਾਲਾ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਗੁਰੂ ਜੀ ਦਾ ਆਨੰਦ ਕਾਰਜ ਮਾਤਾ ਸੁਲੱਖਣੀ ਜੀ ਨਾਲ ਹੋਇਆ। ਅੱਜ ਤੋਂ 528 ਸਾਲ ਪਹਿਲਾਂ ਸੰਨ 1487 ਵਿਚ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਰਾਤ ਬਟਾਲਾ ਆਈ ਸੀ ਅਤੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਉਨ੍ਹਾਂ ਦਾ ਵਿਆਹ ਹੋਇਆ ਸੀ। 
ਉਸ ਸਮੇਂ ਤੋਂ ਹੀ ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਦੇ ਸੰਬੰਧ ਵਿਚ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਹ ਨਗਰ ਕੀਰਤਨ ਬਟਾਲਾ ਦੇ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦਾ ਹੋਇਆ ਕੱਲ ਦੇਰ ਸ਼ਾਮ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੰਪੰਨ ਹੋਇਆ। ਸਿੱਖ ਧਰਮ ਦੇ ਲੋਕ ਆਪਣੇ 10 ਗੁਰੂ ਸਾਹਿਬਾਨਾਂ 'ਚੋਂ ਸਿਰਫ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਉਂਦੇ ਹਨ ਅਤੇ ਇਹ ਵਿਆਹ ਪੁਰਬ ਪੁਰਾਣੇ ਰੀਤੀ-ਰਿਵਾਜ਼ਾਂ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪਾਲਕੀ 'ਚ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਮੰਨ ਕੇ ਸਜਾਇਆ ਜਾਂਦਾ ਹੈ ਅਤੇ ਬੈਂਡ ਵਾਜਿਆਂ ਨਾਲ ਬਰਾਤ ਕੱਢੀ ਜਾਂਦੀ ਹੈ। 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਿਆਹ ਪੁਰਬ ਲਈ ਬਟਾਲਾ ਵਿਚ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਸਨ ਅਤੇ ਪ੍ਰਸ਼ਾਸਨ ਤੇ ਪੁਲਸ ਨੇ ਵੀ ਇਸ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ। ਹਰ ਸਾਲ ਵਾਂਗ ਇਸ ਸਾਲ ਵੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਬਰਾਤ ਵਿਚ ਸ਼ਾਮਲ ਹੋਈਆਂ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਭਾਜਪਾ ਦੇ ਨਾਲ ਕੋਈ 'ਗੁਪਤ ਸਮਝੌਤਾ' ਨਹੀਂ - ਓਵੈਸੀ

www.sabblok.blogspot.com

ਹੈਦਰਾਬਾਦ, 20 ਸਤੰਬਰ (ਏਜੰਸੀ)- ਇਸ ਵਾਰ ਬਿਹਾਰ 'ਚ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈਣ ਜਾ ਰਹੀ ਏ.ਆਈ.ਐਮ.ਆਈ.ਐਮ. ਨੇ ਰਾਜਦ-ਜਦਯੂ-ਕਾਂਗਰਸ ਦੇ ਮਹਾਂਗਠਜੋੜ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਟਰੈਕ ਰਿਕਾਰਡ 'ਚ ਜਿਆਦਾ ਕੁਝ ਬੋਲਣ ਨੂੰ ਨਹੀਂ ਹੈ। ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਕਿ ਉਸ ਨੂੰ ਭਾਜਪਾ ਵਲੋਂ ਉਤਾਰਿਆ ਜਾ ਰਿਹਾ ਹੈ। ਆਲ ਇੰਡੀਆ ਮਸਲਿਸ ਏ ਇਤੇਹਾਦ-ਉਲ ਮੁਸਲਿਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਹਾਰ ਦੇ ਸੀਮਾਂਚਲ ਖੇਤਰ 'ਚ ਚੋਣ ਜਿੱਤਣ ਨੂੰ ਲੈ ਕੇ ਗੰਭੀਰ ਹੈ। ਬਿਹਾਰ 'ਚ ਆਪਣੀ ਪਾਰਟੀ ਦੇ ਚੋਣ ਲੜਨ ਦੇ ਫੈਸਲੇ ਦੇ ਬਾਰੇ 'ਚ ਹੈਦਰਾਬਾਦ ਤੋਂ ਲੋਕਸਭਾ ਸੰਸਦ ਮੈਂਬਰ ਨੇ ਕਿਹਾ ਕਿ ਮਹਾਂਗਠਜੋੜ ਦਲਾਂ ਨੇ ਇਨਸਾਫ ਤੇ ਵਿਕਾਸ ਨਹੀਂ ਕੀਤਾ ਹੈ ਤੇ ਉਨ੍ਹਾਂ ਦਾ ਟਰੈਕ ਰਿਕਾਰਡ ਸਪਸ਼ਟ ਦਿਖਾਉਂਦਾ ਹੈ ਕਿ ਅਸਲ 'ਚ ਵਿਕਾਸ ਨਹੀਂ ਹੋਇਆ ਹੈ।

ਡੇਰਾ ਸਮਰਥਕਾਂ ਨੇ ਪੰਜਾਬ ਦੇ ਕਈ ਹਿੱਸਿਆਂ 'ਚ ਰੇਲ ਆਵਾਜਾਈ ਕੀਤੀ ਠੱਪ

www.sabblok.blogspot.com

ਸੰਗਰੂਰ, 20 ਸਤੰਬਰ - ਐਮ.ਐਸ.ਜੀ. 2 ਫ਼ਿਲਮ ਦੀ ਰਿਲੀਜ਼ ਦੀ ਮੰਗ ਨੂੰ ਲੈ ਕੇ ਪੰਜਾਬ 'ਚ ਡੇਰਾ ਸਿਰਸਾ ਸਮਰਥਕਾਂ ਨੂੰ ਸੰਘਰਸ਼ ਹੁਣ ਬਠਿੰਡਾ ਮੁਕਤਸਰ ਤੋਂ ਬਾਅਦ ਪੰਜਾਬ ਦੇ ਦੂਸਰੇ ਹਿੱਸਿਆਂ 'ਚ ਵੀ ਪਹੁੰਚਣ ਲੱਗ ਗਿਆ ਹੈ। ਅੱਜ ਵੀ 200 ਦੇ ਕਰੀਬ ਡੇਰਾ ਸਮਰਥਕਾਂ ਨੇ ਭਾਰੀ ਬਾਰਸ਼ 'ਚ ਸੰਗਰੂਰ ਰੇਲਵੇ ਸਟੇਸ਼ਨ 'ਤੇ ਬੈਠ ਕੇ ਨਾ ਸਿਰਫ਼ ਫਿਰੋਜ਼ਪੁਰ-ਹਿਸਾਰ ਪੈਸੇਂਜਰ ਟਰੇਨ ਨੂੰ ਰੋਕ ਲਿਆ ਜਦਕਿ ਦਿੱਲੀ-ਲੁਧਿਆਣਾ ਰੇਲ ਟਰੈਕ 'ਤੇ ਬੈਠ ਕੇ ਅਨਿਸ਼ਚਿਤ ਸਮੇਂ ਲਈ ਰੂਟ ਨੂੰ ਠੱਪ ਕਰ ਦਿੱਤਾ। ਡੇਰਾ ਸਮਰਥਕ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਪੰਜਾਬ 'ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕਰ ਰਹੇ ਹਨ। ਉਥੇ ਦੂਜੇ ਪਾਸੇ, ਡੇਰਾ ਸਿਰਸਾ ਮੁਖੀ ਦੀ ਐਮ.ਐਸ.ਜੀ. 2 ਫਿਲਮ ਨੂੰ ਪੰਜਾਬ 'ਚ ਰਿਲੀਜ਼ ਨਾ ਕਰਨ ਤੋਂ ਨਿਰਾਸ਼ ਡੇਰਾ ਸਮਰਥਕਾਂ ਨੇ ਅੱਜ ਫਿਰੋਜ਼ਪੁਰ-ਫਾਜਿਲਕਾ ਰੇਲ ਮਾਰਗ ਨੂੰ ਬਲਾਕ ਕਰ ਦਿੱਤਾ ਹੈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿਆਜ਼ ਘੋਟਾਲੇ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੇ ਦਿੱਤੀ ਸਫਾਈ ਕਿਹਾ...

www.sabblok.blogspot.com



ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਮੀਡੀਆ ਵਿਚ ਸਸਤੀ ਕੀਮਤ 'ਤੇ ਪਿਆਜ਼ ਖਰੀਦ ਕੇ ਮਹਿੰਗੀ ਕੀਮਤ 'ਤੇ ਵੇਚੇ ਜਾਣ ਦੀਆਂ ਖਬਰਾਂ ਨੂੰ ਝੂਠਾ, ਗੁੰਮਰਾਹ ਅਤੇ ਬਦਨਾਮ ਕਰਨ ਵਾਲਾ ਦੱਸਿਆ ਹੈ। ਦਿੱਲੀ ਸਰਕਾਰ ਵਲੋਂ ਐਤਵਾਰ ਨੂੰ ਇਸ ਸੰਬੰਧ ਵਿਚ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਅਤੇ ਪਿਆਜ਼ ਦੇ ਘੋਟਾਲੇ ਨਾਲ ਸੰਬੰਧਤ ਰਿਪੋਰਟਾਂ ਦਾ ਜ਼ੋਰਦਾਰ ਖੰਡਨ ਕੀਤਾ ਗਿਆ।
ਸਰਕਾਰ ਦਾ ਕਹਿਣਾ ਹੈ ਕਿ ਮੀਡੀਆ ਦੇ ਇਕ ਵਰਗ 'ਚ ਆਈ ਇਸ ਤਰ੍ਹਾਂ ਦੀਆਂ ਰਿਪੋਰਟਾਂ ਲੋਕਾਂ 'ਚ ਭਰਮ ਪੈਦਾ ਕਰਨ ਦੇ ਉਦੇਸ਼ ਨਾਲ ਲਿਆਂਦੀ ਗਈ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਝੂਠ ਅਤੇ ਬੇਬੁਨਿਆਦ ਖਬਰਾਂ 'ਤੇ ਧਿਆਨ ਨਾ ਦੇਣ, ਜੋ ਈਮਾਨਦਾਰੀ ਨਾਲ ਕੰਮ ਕਰ ਰਹੀ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵੀ ਕਰੇ। ਪਿਆਜ਼ ਖਰੀਦ ਦੇ ਸੰਬੰਧ ਵਿਚ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਨਾਸਿਕ 'ਚ ਛੋਟੇ ਕਿਸਾਨ, ਖੇਤੀਬਾੜੀ ਕਾਰੋਬਾਰ ਸਮੂਹ (ਐਸ. ਐਫ. ਸੀ.)  ਦੇ ਜ਼ਰੀਏ ਪਿਆਜ਼ ਦੀ ਖਰੀਦ ਕੀਤੀ ਸੀ। ਇਹ ਭਾਰਤ ਸਰਕਾਰ ਦੀ ਏਜੰਸੀ ਅਤੇ ਕੇਂਦਰੀ ਖੇਤੀ ਮੰਤਰਾਲੇ ਅਧੀਨ ਕੰਮ ਕਰਦੀ ਹੈ। ਏਜੰਸੀ ਨੇ ਸਪੱਸ਼ਟ ਕਿਹਾ ਹੈ ਕਿ ਦਿੱਲੀ ਸਰਕਾਰ ਨੇ ਜੋ ਪਿਆਜ਼ ਖਰੀਦੀਆ ਹੈ, ਉਹ ਉਸ ਨੂੰ 32 ਰੁਪਏ 86 ਪੈਸੇ ਪ੍ਰਤੀਕਿਲੋ ਪਿਆ ਹੈ। ਇਸ ਤੋਂ ਬਾਅਦ ਕੇਂਦਰਾਂ 'ਤੇ ਵਿਕਰੀ ਮਾਲ ਨੂੰ ਚੜ੍ਹਾਉਣਾ-ਉਤਾਰਨਾ ਅਤੇ ਵਿਕਰੀ ਕੇਂਦਰਾਂ ਦੇ ਮਾਲਕਾਂ ਨੂੰ ਲਾਭ ਦੇਣਾ ਵੱਖ ਤੋਂ ਹੈ। 
ਇਸ ਪ੍ਰਕਾਰ ਦਿੱਲੀ 'ਚ ਇਹ ਕੀਮਤ 40 ਰੁਪਏ ਪ੍ਰਤੀਕਿਲੋ ਬੈਠਦੀ ਹੈ। ਸਰਕਾਰ ਨੇ ਕੋਈ ਲਾਭ ਕਮਾਏ ਬਿਨਾਂ ਲੋਕਾਂ ਨੂੰ ਇਹ ਪਿਆਜ਼ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ। ਖੁੱਲ੍ਹੇ ਬਾਜ਼ਾਰ ਵਿਚ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਰਾਹਤ ਦੇਣ ਦੇ ਉਦੇਸ਼ ਤੋਂ ਬਾਅਦ 10 ਰੁਪਏ ਦੀ ਸਬਸਿਡੀ ਦੇ ਕੇ ਇਸ ਦੀ ਕੀਮਤ 30 ਰੁਪਏ ਪ੍ਰਤੀਕਿਲੋ ਕੀਤੀ ਗਈ। 
ਸਰਕਾਰ ਨੇ ਕਿਹਾ ਕਿ ਉਹ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਸੀ, ਜਿਸ ਨੇ 30 ਰੁਪਏ ਪ੍ਰਤੀਕਿਲੋ 'ਤੇ ਪਿਆਜ਼ ਉਪਲੱਬਧ ਕਰਵਾਇਆ ਅਤੇ ਇਸ ਵਜ੍ਹਾਂ ਕਾਰਨ ਬਾਜ਼ਾਰ ਵਿਚ ਕੀਮਤਾਂ ਹੇਠਾਂ ਆਈਆਂ। ਇਸ ਤੋਂ ਪਹਿਲਾਂ ਇਕ ਆਰ. ਟੀ. ਆਈ. ਜ਼ਰੀਏ ਇਹ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਸਰਕਾਰ ਨੇ 2500 ਟਨ ਪਿਆਜ਼ 14 ਤੋਂ 20 ਰੁਪਏ ਪ੍ਰਤੀ ਕਿਲੋ ਖਰੀਦੀਆ ਸੀ। ਇਸ ਦੀ ਔਸਤ ਕੀਮਤ 17 ਰੁਪਏ ਪ੍ਰਤੀ ਕਿਲੋ ਬੈਠਦੀ ਹੈ, ਜਦੋਂ ਕਿ ਸਰਕਾਰ ਨੇ 30 ਰੁਪਏ ਕਿਲੋ ਵੇਚਿਆ ਅਤੇ ਕਿਹਾ ਕਿ ਉਹ 10 ਰੁਪਏ ਦੀ ਸਬਸਿਡੀ ਦੇ ਰਹੀ ਹੈ।