ਮਜਬੂਤ ਲੋਕਪਾਲ ਬਿੱਲ ਲਈ ਅੰਨਾ ਕਰਨਗੇ 27 ਦਸੰਬਰ ਤੋ ਤਿਨ ਦਿਨਾ ਭੁੱਖ ਹੜਤਾਲ
www.sabblok.blogspot.com
- ਮੁੰਬਈ (26 ਦਸੰਬਰ)--(ਈ.ਏਜੇਂਸੀਆ)ਮਹਾਂਰਾਸ਼ਟਰ ਸਰਕਾਰ ਨੇ ਸੁਰੱਖਿਆ ਲਈ ਐਮ.ਐਮ.ਆਰ.ਡੀ.ਮੈਦਾਨ ਵਿੱਚ ਕੀਤੇ 2000 ਪੁਲਿਸ ਸਿਪਾਹੀ ਅਤੇ 200 ਸਬਇੰਸ਼ਪੈਕਟਰ ਤੈਅਨਾਤ
- ਡਾਕਟਰਾਂ ਨੇ ਦੱਸਿਆ ਅੰਨਾਂ ਨੂੰ ਵਾਇਰਲ ਬੁਖਾਰ, ਖੂਨ ਦਾ ਦਬਾa(ਬਲੱਡ ਪ੍ਰੈਸ਼ਰ ) ਵੀ ਵੱਧ---
- ਅੰਨਾ ਨੇ ਕਿਹਾ ਬੀਮਾਰ ਹੋਣ ਦੇ ਬਾਵਜੂਦ ਵੀ ਕਰਾਂਗਾਂ ਭੁੱਖ ਹੜਤਾਲ --
- 26 ਦਸੰਬਰ ਸ਼ਾਮ ਨੂੰ ਰਾਲੇਗਨ ਸਿਧੀ ਤੋਂ ਮੁੰਬਈ ਪਹੁਚਣਗੇ ਅੰਨਾਂ
- 27 ਦਸੰਬਰ ਨੂੰ ਸਵੇਰੇ 11 ਵਜੇ ਭੁੱਖ ਹੜਤਾਲ ਤੇ ਬੈਠਣਗੇ ਅੰਨਾ
- ਕਿਰਨ ਬੇਦੀ ਅਤੇ ਅਰਵਿੰਦ ਕੇਜਰੀਵਾਲ ਪੁਜੇ ਮੁੰਬਈ
ਦਿਗਵਿਜੇ ਸਿੰਘ ਨੇ ਲਗਾਏ ਅੰਨਾ ਤੇ ਆਰ .ਐਸ.ਐਸ . ਨਾਲ
ਸਬੰਧਾ ਦੇ ਦੋਸ਼---
www.sabblok.blogspot.com
ਪੰਜਾਬ ਸਮੇਤ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦਾ ਵਿਗਲ ਵਜਿਆ---
ਚੋਣ ਕਮਿਸ਼ਨ ਨੇ ਚੋਣਾਂ ਕਰਵਾਉਣ ਦੀਆਂ ਤਰੀਕਾਂ ਦਾ ਕੀਤਾ ਐਲਾਨ---
ਨਵੀਂ ਦਿੱਲੀ. (ਈ. ਏਜੰਸੀਆਂ ) 24 ਦਸੰਬਰ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਮੇਤ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਦੂਸਰੇ ਰਾਜਾਂ ਵਿਚ ਚੋਣਾਂ ਹੋਣਗੀਆਂ ਉਨ੍ਹਾਂ ਵਿਚ ਉੱਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਅਤੇ ਗੋਆ ਦੇ ਨਾਂ ਸ਼ਾਮਿਲ ਹਨ ਚੋਣਾਂ ਦੀ ਇਸ ਪਾਰੀ ਦੀ ਸੁਰੂਆਤ ਮਨੀਪੁਰ ਤੋਂ ਹੋਵੇਗੀ ਮਨੀਪੁਰ ਦੀਆਂ 60 ਸੀਟਾਂ ਲਈ ਇਕੋ ਪਡ਼ਾਅ 'ਚ ਚੋਣਾਂ 28 ਜਨਵਰੀ, ਪੰਜਾਬ ਦੀਆਂ 117 ਅਤੇ ਉੱਤਰਾਖੰਡ ਦੀਆਂ 70 ਸੀਟਾਂ ਲਈ ਚੋਣਾਂ ਇਕੋ ਪਡ਼ਾਅ 'ਚ 30 ਜਨਵਰੀ ਅਤੇ ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ਲਈ ਸੱਤ ਪੜਾਵਾਂ 4 ਫਰਵਰੀ, 8 ਫਰਵਰੀ, 11 ਫਰਵਰੀ, 15 ਫਰਵਰੀ, 19 ਫਰਵਰੀ, 23 ਫਰਵਰੀ ਅਤੇ 28 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸੇ ਤਰਾਂ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਲਈ 3 ਮਾਰਚ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਮਾਰਚ ਨੂੰ ਹੋਵੇਗੀ।




No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।