Pages

Monday, 14 May 2012

ਕਾਰ ਪਲਟਣ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ

www.sabblok.blogspot.com
ਨਕੋਦਰ,  (ਟੋਨੀ ) - ਕਪੂਰਥਲਾ ਤੋਂ ਉਗੀ ਆਉਂਦਿਆਂ ਰਸਤੇ 'ਚ ਕਾਰ ਪਲਟਣ ਕਾਰਨ ਇਕ
ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਖੇ ਦਾਖਲ
ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਉਗੀ ਵਾਸੀ ਉਮੇਸ਼ ਚੰਦਰ ਪੁੱਤਰ ਰਮੇਸ਼
ਪਰਿਵਾਰ ਸਮੇਤ ਕਪੂਰਥਲਾ ਤੋਂ ਪਿੰਡ ਉਗੀ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਪੈਂਦੇ
ਪਿੰਡ ਰਜਾਪੁਰ ਮੋੜ ਨੇੜੇ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ ਉਮੇਸ਼ ਗੰਭੀਰ ਜ਼ਖ਼ਮੀ
ਹੋ ਗਿਆ। ਹਾਦਸੇ 'ਚ ਬਾਕੀ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।