Pages

Wednesday, 20 June 2012

ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਵੱਲੋਂ ਨਕੋਦਰ ਵਿਖੇ ਕਬੱਡੀ ਸਿਖਲਾਈ ਕੈਂਪ

www.sabblok.blogspot.com


ਨਕੋਦਰ,  (ਟੋਨੀ )-ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਜਲੰਧਰ ਵੱਲੋਂ ਸਥਾਨਕ ਗੁਰੂ ਨਾਨਕ
ਨੈਸ਼ਨਲ ਕਾਲਜ ਫਾਰ ਵਿਮੈਨ ਵਿਖੇ 3 ਜੂਨ ਤੋਂ 25 ਜੂਨ ਤੱਕ ਮੁਫਤ ਕਬੱਡੀ ਟ੍ਰੇਨਿੰਗ
ਕੈਂਪ ਜੋ ਕਿ ਨੈਸ਼ਨਲ ਅਤੇ ਸਰਕਲ ਸਟਾਈਲ ਲਗਾਇਆ ਜਾ ਰਿਹਾ ਹੈ, ਜਿਸ ਵਿਚ ਪੂਰੇ ਜ਼ਿਲ੍ਹੇ
ਵਿਚੋਂ ਲਗਭਗ 20 ਲੜਕੀਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਰਿਫਰੈਸ਼ਮੈਂਟ ਅਤੇ ਖਾਣਾ
ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਮੁਹੱਈਆ ਕਰਵਾਇਆ ਗਿਆ। ਅੱਜ ਹੋਏ ਇਸ ਕੈਂਪ ਦੇ ਉਦਘਾਟਨ
ਸਮਾਗਮ 'ਚ ਮੁੱਖ ਮਹਿਮਾਨ ਸ: ਤਰਲੋਚਨ ਸਿੰਘ ਧੀਮਾਨ ਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ
ਸਵਾਗਤ ਕਰਦਿਆਂ ਆਪਣੇ ਸੰਬੋਧਨ ਵਿਚ ਜਨਰਲ ਸਕੱਤਰ ਬਲਕਾਰ ਸਿੰਘ ਨੇ ਦੱਸਿਆ ਕਿ ਪਿਛਲੇ
ਦਿਨੀਂ ਪੰਜਾਬ ਕਬੱਡੀ ਐਸੋ: ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ (ਸਿੱਖਿਆ ਮੰਤਰੀ
ਪੰਜਾਬ), ਗੁਰਦੀਪ ਸਿੰਘ ਮੱਲ੍ਹੀ ਜਨਰਲ ਸਕੱਤਰ ਵੱਲੋਂ ਹੋਈ ਮੀਟਿੰਗ ਵਿਚ ਵੱਖ-ਵੱਖ
ਜ਼ਿਲ੍ਹਿਆਂ ਵਿਚ ਫਰੀ ਕਬੱਡੀ ਟ੍ਰੇਨਿੰਗ ਦਾ ਫੈਸਲਾ ਕੀਤਾ ਗਿਆ ਸੀ, ਜਿਸ ਅਧੀਨ ਇਹ ਕੈਂਪ
ਲਗਾਇਆ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਤਰਲੋਚਨ ਸਿੰਘ ਧੀਮਾਨ ਨੇ ਤਾਲੀਆਂ ਦੀ ਗੂੰਜ
'ਚ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ: ਸੁਖਵਿੰਦਰ ਕੌਰ ਸੰਘਾ, ਸ:
ਮਨਜੀਤ ਸਿੰਘ ਸੰਧੂ, ਵਿਨੋਦ ਮਿਸਰ, ਮਨਜੀਤ ਸਿੰਘ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਰਮੇਸ਼
ਲਾਲ (ਡੀ. ਪੀ.) ਸਮੇਤ ਅਨੇਕਾਂ ਹਾਜ਼ਰ ਸਨ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।