Pages

Friday, 20 July 2012

ਰਾਤਾਂ ਦਾ ਰੰਗੀਨ ਨਜ਼ਾਰਾ ਚੇਤੇ ਹੈ-------ਗੁਰਦਿਆਲ ਰੌਸ਼ਨ

www.sabblok.blogspot.com

ਮੈਨੂ ਕੱਲਾ ਕੱਲਾ ਤਾਰਾ ਚੇਤੇ ਹੈ 


ਟਿੱਬੇ ਗਲੀਆਂ ਮਿੱਟੀ ਗਾਰਾ ਚੇਤੇ ਹੈ 

ਮੈਨੂ ਆਪਣਾ ਬਚਪਨ ਸਾਰਾ ਚੇਤੇ ਹੈ 

ਮੈਨੂ ਕੁਝ ਵੀ ਯਾਦ ਨਹੀਂ ਹੈ ਬੀਤੇ ਦੀ 

ਬਸ ਉਸਦਾ ਨਾਂ ਪਿਆਰਾ ਪਿਆਰਾ ਚੇਤੇ ਹੈ 

ਵੰਗਾਂ ਦੀ ਥਾਂ ਲਾ ਦਿੱਤੀਆਂ ਜਿਸ ਹਥਕੜੀਆਂ 

ਮੈਨੂ ਉਹ ਇੱਕ ਠਗ ਵੰਜਾਰਾ ਚੇਤੇ ਹੈ 

ਭੁੱਲੀ ਆਪਣੇ ਕਚੇ ਘਰ ਦੀ ਮੈਹਕ ਨਹੀਂ

ਤੇਰਾ ਉਸ ਦੇ ਨਾਲ ਚੁਬਾਰਾ ਚੇਤੇ ਹੈ 

ਤੇਰੀ ਕਾਲੀ ਚੁੰਨੀ ਭੁੱਲ ਨਹੀਂ ਸਕਦੀ 

ਮੇਨੂ ਤੇਰਾ ਸੁਰਖ ਗਰਾਰਾ ਚੇਤੇ ਹੈ 

ਵਿਛਰਨ ਵੇਲੇ ਤੂੰ ਜੋ ਹੰਝੂ ਕੇਰੇ ਸਨ 

ਦਰਦ ਉਨ੍ਹਾ ਦੇ ਵਿਚਲਾ ਸਾਰਾ ਚੇਤੇ ਹੈ 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।