SABBLOK.. Sachi Khabar-Sach Da Haani
online newspaper
Pages
(Move to ...)
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
▼
Thursday, 26 July 2012
ਹਰਮਨ ਰੇਡੀਓ ਆਸਟ੍ਰੇਲੀਆ ਤੇ ਸਿਡਨੀ ਦੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਰਿਵਸਵੀ ਤੋਂ ਚੌਵੀ ਘੰਟੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਸ਼ੁਭ ਆਰੰਭ
www.sabblok.blogspot.com
by
Mintu Brar
on Sunday, July 24, 2011 ·
ਗੁਰੂਦੁਆਰਾ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਜੈਕਾਰਿਆ ਦੀ ਗੂੰਜ ਵਿੱਚ ਕੀਤਾ ਗਿਆ।ਮੈਨੇਜਮੈਂਟ ਕਮੇਟੀ ਅਤੇ ਹਰਮਨ ਰੇਡੀਓ ਦੇ ਸਹਿਯੋਗ ਸਦਕਾ ਇਸ ਕਾਰਜ ਨੂੰ ਨੇਪਰੇ ਚਾੜਿਆ ਗਿਆ ਜਿਸ ਨਾਲ ਗੁਰੂਦੁਆਰਾ ਸਹਿਬ ਰਿਵਸਵੀ ਆਸਟ੍ਰੇਲੀਆ ਦਾ ਪਹਿਲਾ ਗੁਰੂਦੁਆਰਾ ਸਾਹਿਬ ਹੈ ਜਿਸ ਤੋਂ ਸਿੱਧਾ ਪ੍ਰਸਾਰਣ ਆਰੰਭ ਕੀਤਾ ਗਿਆ ਹੈ ਅਤੇ ਸੰਗਤਾਂ ਆਪਣੇਂ ਘਰ ਵਿੱਚ ਫਰੀ ਸੁਣ ਸਕਦੀਆ ਹਨ।ਹਰਮਨ ਰੇਡੀਓ ਆਸਟ੍ਰੇਲੀਆ ਤੋਂ ਹੁਣ ਪੂਰੀ ਦੁਨੀਆਂ ਵਿੱਚ ਕਿਤੇ ਵੀ ਕੰਪਿਊਟਰ ਰਾਹੀ,ਆਈ-ਫੋਨ,ਮੋਬਾਈਲ ਫੋਨ ਜਾਂ ਵਾਈ ਫਾਈ ਰੇਡੀਓ ਦੁਆਰਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਸੁਣਿਆ ਜਾ ਸਕਦਾ ਹੈ।
ਗੁਰੂਦੁਆਰਾ ਸਾਹਿਬ ਰਿਵਸਵੀ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ:ਮਨਿੰਦਰ ਸਿੰਘ ਬਿੱਟਾ,ਸੈਕਟਰੀ ਸਵਰਨ ਸਿੰਘ,ਖਜਾਨਚੀ ਰਣਧੀਰ ਸਿੰਘ,ਜਤਿੰਦਰ ਸਿੰਘ,ਮਨਿੰਦਰ ਸੂਚ ਹੋਰਾਂ ਨੇ ਸਮੂਹ ਸੰਗਤ ਨੂੰ ਇਸ ਕਾਰਜ ਤੇ ਵਧਾਈ ਦਿੱਤੀ।ਹਰਮਨ ਰੇਡੀਓ ਦੀ ਟੀਮ ਦੇ ਮੈਂਬਰ ਮਨਿੰਦਰਪਾਲ ਸਿੰਘ ਸਮਰਾਲਾ ਨੇਂ ਸੰਗਤਾਂ ਨੂੰ ਰੇਡੀਓ ਦੇ ਤਕਨੀਕੀ ਪੱਖ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਟੈਰੀ ਸਿੱਧੂ,ਹਰਮੰਦਰ ਕੰਗ,ਸੰਤੋਖ ਸਿੰਘ ਮਿਨਹਾਸ ਹੋਰਾਂ ਵੀ ਇਸ ਮੌਕੇ ਤੇ ਹਾਜ਼ਰੀ ਭਰੀ।ਹਰਮਨ ਰੇਡੀਉ ਦੇ ਡਾਇਰੈਕਟਰ ਅਮਨਦੀਪ ਸਿੱਧੂ ਅਤੇ ਰੇਡੀਓ ਦੇ ਤਕਨੀਕੀ ਸਹਿਯੋਗੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਮੇਂ ਦੀ ਮੰਗ ਨੂੰ ਗੁਰੂ ਘਰ ਦੀ ਮੈਨੇਜਮੈਂਟ ਨੇ ਪਹਿਚਾਣਿਆ ਅਤੇ ਨਵੀਨ ਟੈਕਨੌਲਜੀ ਨੂੰ ਪ੍ਰਚਾਰ ਲਈ ਅਪਣਾਇਆ ਹੈ
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।
‹
›
Home
View web version
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।