SABBLOK.. Sachi Khabar-Sach Da Haani
online newspaper
Pages
(Move to ...)
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
▼
Sunday, 22 July 2012
ਰੋਮ ਅੰਬੈਸੀ ਵੱਲੋਂ ਲਗਵਾਏ ਜਾ ਰਹੇ ਪਾਸਪੋਰਟ ਕੈਂਪ ਸੋਨੇ 'ਤੇ ਸੁਹਾਗਾ - ਕਾਲਰੂ, ਬਾਜਵਾ
www.sabblok.blogspot.com
Share
d-by---With Tanks From-Punjabexpess.info
ਰੋਮ (ਇਟਲੀ) 20 ਜੁਲਾਈ (ਸਾਬੀ ਚੀਨੀਆਂ) - ਰੋਮ ਸਥਿਤ ਭਾਰਤੀ ਅੰਬੈਸੀ ਦੁਆਰਾ ਇਟਲੀ ਵਿਚ ਰਹਿ ਰਹੇ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਪੇਪਰ ਖੁੱਲਣ ਤੋਂ ਪਹਿਲਾਂ ਲਗਵਾਏ ਜਾ ਰਹੇ ਪਾਸਪੋਰਟ ਕੈਂਪ ਸੋਨੇ 'ਤੇ ਸੁਹਾਗੇ ਵਾਲੀ ਗੱਲ ਹਨ। ਇੰਨਾਂ ਲੱਗ ਰਹੇ ਕੈਂਪਾਂ ਦਾ ਹਰ ਭਾਰਤੀ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ।
ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਨੌਜਵਾਨ ਆਗੂ ਸੁਖਜਿੰਦਰ ਸਿੰਘ ਕਾਲਰੂ ਅਤੇ ਯੂਥ ਵਿੰਗ ਇਟਲੀ ਵੱਲੋਂ ਲਾਸੀਉ ਸਟੇਟ ਦੇ ਨਵ- ਨਿਯੁਕਤ ਪ੍ਰਧਾਨ ਤਜਿੰਦਰ ਸਿੰਘ ਬਾਜਵਾ ਨੇ ਲਵੀਨੀਉ ਵਿਖੇ 22 ਤਰੀਕ ਨੂੰ ਲੱਗ ਰਹੇ ਪਾਸਪੋਰਟ ਕੈਂਪ ਦੇ ਸਬੰਧ ਵਿਚ ਗੱਲਬਾਤ ਕਰਦੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ, ਮਿਲਾਨ ਅੰਬੈਸੀ ਵੱਲੋਂ ਤਾਂ ਅਜਿਹੇ ਉਪਰਾਲੇ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸਨ, ਪਰ ਹੁਣ ਰੋਮ ਅੰਬੈਸੀ ਵੱਲੋਂ ਵੀ ਸੈਂਟਰ ਅਤੇ ਦੱਖਣੀ ਇਟਲੀ ਵਿਚ ਵੱਸਦੇ ਭਾਰਤੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ ਗਏ ਹਨ, ਜੋ ਕਿ ਸਲਾਹੁਣਯੋਗ ਹਨ। ਬਾਜਵਾ ਅਤੇ ਕਾਲਰੂ ਨੇ ਕਿਹਾ ਕਿ, ਅਸੀਂ ਧੰਨਵਾਦੀ ਹਾਂ ਭਾਰਤ ਪ੍ਰਕਾਸ਼ ਪਾਸ਼ੀ, ਗੁਰਮੁੱਖ ਸਿੰਘ ਹਜਾਰਾ, ਬਲਕਾਰ ਸਿੰਘ ਰੋਮ ਆਦਿ ਅਜਿਹੀਆਂ ਸ਼ਖਸੀਅਤਾਂ ਦੇ ਜਿਨ੍ਹਾਂ ਨੇ ਅੰਬੈਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਧਿਕਾਰੀਆਂ ਨੂੰ ਵਿਸ਼ੇਸ਼ ਪਾਸਪੋਰਟ ਕੈਂਪ ਲਗਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਪੱਤਰਕਾਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਮੀਡੀਏ ਰਾਹੀਂ ਸਥਾਨਕ ਆਗੂਆਂ ਦਾ ਧਿਆਨ ਇਸ ਪਾਸੇ ਲਿਆਂਦਾ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।
‹
›
Home
View web version
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।