Pages

Wednesday, 22 August 2012

ਸਰਬੱਤ ਦਾ ਭਲਾ ਸੰਸਥਾ ਦੁਬਈ ਵੱਲੋਂ ਚਾਰ ਖੂਨ ਦਾਨ ਕੈਂਪ ਲਗਾਏ

www.sabblok.blogspot.com

 ਗੁਰਭੇਜ ਸਿੰਘ ਚੌਹਾਨਦੁਬਈ 22 ਅਗਸਤ - ਯੂ. ਏ. ਈ. ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਬੱਤ ਦਾ ਭਲਾ ਸੰਸਥਾ ਨੇ ਇੱਕ ਹੀ ਮਹੀਨੇ ਵਿੱਚ ਚਾਰ ਖੂਨਦਾਨ ਕੈਂਪ ਲਗਵਾਏ, ਸੋਸ਼ਿਲ ਵਿੰਗ ਦੇ ਮੁੱਖੀ ਪ੍ਰਭਦੀਪ ਸਿੰਘ  ਨੇ ਦੱਸਿਆ ਕਿ ਸੰਸਥਾ ਵੱਲੋਂ ਇਹ ਜੋ ਖੂਨਦਾਨ ਕੈਂਪ ਲਗਾਏ ਗਏ ਹਨ, ਇਨਾਂ ਕੈਂਪਾਂ ਵਿੱਚ ਖੂਨ ਦਾਨੀਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਅਤੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਹ ਕੈਂਪ ਦੁਬਈ ਗ੍ਰੈਂਡ ਹੋਟਲ ਅਤੇ ਗੋਰੀ ਰੈਜੀਡੈਂਸ ਵਿੱਚ ਸ਼ਾਮ 8 ਵਜੇ ਤੋਂ ਰਾਤ 12 ਵਜੇ ਤੱਕ ਚੱਲੇ, ਇਨਾਂ ਖੂਨ ਦਾਨ ਕੈਂਪਾਂ ਵਿੱਚ 407 ਯੂਨਿਟ ਖੂਨ ਦਾਨ ਹੀ ਕੀਤਾ ਗਿਆ । ਦੁਬਈ ਹੈਲਥ ਆਥੋਰਟੀ ਦੀਆਂ ਸ਼ਰਤਾਂ ਅਨੁਸਾਰ ਬਾਕੀ ਖੂਨ ਦਾਨੀ ਸਫਲ ਨਹੀਂ ਹੋ ਸਕੇ ਅਤੇ ਖੂਨ ਦਾਨੀਆਂ ਨੂੰ ਨਿਰਾਸ਼ ਮੁੜਨਾ ਪਿਆ ਸੀ। ਇਸ ਕੈਂਪ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਕੈਂਪ ਵਿੱਚ ਹਰ ਵਰਗ ਨੇ ਸਮੂਲੀਅਤ ਕੀਤੀ, ਭਾਵੇਂ ਕੋਈ ਮਜਦੂਰੀ ਕਰਦਾ ਹੋਵੇ ਅਤੇ ਭਾਵੇਂ ਕੋਈ ਪਰਿਵਾਰ ਸਮੇਤ ਇਥੇ ਰਹਿੰਦਾ ਹੋਵੇ, ਬੱਚਿਆਂ ਨਾਲ ਆ ਕੇ ਇਸ ਪੁੰਨ ਦੇ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪਹੁੰਚੇ ਹੋਏ ਸਨ। ਸੰਸਥਾ ਦੇ ਪ੍ਰਬੰਧਕ ਖੂਨਦਾਨ ਕੈਂਪਾਂ ਵਿੱਚ ਆਏ ਖੂਨ ਦਾਨੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ ਅਤੇ ਇਸੇ ਤਰਾਂ ਆਉਣ ਵਾਲੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਬੇਨਤੀ ਕੀਤੀ ਗਈ ਹੈ। ਇਨਾਂ ਕੈਂਪਾਂ ਵਿੱਚ ਸੰਸਥਾ ਦੀ ਕੋਰ ਕਮੇਟੀ ਦੇ ਮੈਂਬਰ ਸ. ਐਸ. ਪੀ. ਸਿੰਘ ਓਪਰਾਏ, ਸ. ਡੀ. ਐੰਮ. ਐੱਸ ਨੰਦਾ, ਸ. ਜਗਜੀਤ ਸਿੰਘ ਗੋਰੀ ਦਾ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਰਿਹਾ। ਕੋਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸੰਸਥਾ ਦੀ ਨੌਜਵਾਨ ਪੀੜੀ ਕਮਾਂਡ ਸੈਂਟਰ ਅਤੇ ਐਗਜੈਕਟਿਵ ਕਮੇਟੀ ਦਾ ਪ੍ਰਬੰਧ ਬਹੁਤ ਹੀ ਕਾਬਲੇ ਤਰੀਫ਼ ਸੀ, ਜਿਨਾਂ ਨੇ ਇਹ ਚਾਰੇ ਖੂਨ ਦਾਨ ਕੈਂਪਾਂ ਨੂੰ ਸਫਲ ਕਰਨ ਵਿੱਚ ਵੱਡਮੁਲਾ ਯੋਗਦਾਨ ਦਿੱਤਾ ਜਿਨਾਂ ਦੇ ਨਾਮ ਇਸ ਪ੍ਰਕਾਰ ਹਨ ਪ੍ਰਭਦੀਪ ਸਿੰਘ, ਮਨਜੀਤ ਸਿੰਘ, ਭੁਪਿੰਦਰ ਸਿੰਘ, ਗਗਨਦੀਪ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ, ਰਮਿੰਦਰ ਸਿੰਘ, ਡਾ. ਜੈਦੀਪ ਸਿੰਘ, ਦਿਲਦੀਪ ਸਿੰਘ, ਬਲਜਿੰਦਰ ਸਿੰਘ, ਹਰਪਾਲ ਸਿੰਘ, ਸਰਵਣ ਸਿੰਘ, ਬਲਜਿੰਦਰ ਕੌਰ, ਹਰਦੀਪ ਸਿੰਘ, ਮਲਕੀਤ ਸਿੰਘ, ਮਨਜਿੰਦਰ ਸਿੰਘ, ਜਗਜੀਤ ਕੌਰ, ਜਸਵੰਤ ਸਿੰਘ ਰੋਡੇ, ਸਤਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ। 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।