SABBLOK.. Sachi Khabar-Sach Da Haani
online newspaper
Pages
(Move to ...)
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
▼
Saturday, 11 August 2012
ਸਿਹਤ ਮੇਲੇ ਅਤੇ ਸਨਮਾਨ ਸਮਾਗਮ ਦਾ ਕਾਰਡ ਜਾਰੀ
ਸਿਹਤ ਮੇਲੇ ਦਾ ਕਾਰਡ ਜਾਰੀ ਕਰਦੇ ਹੋਏ ਸ: ਜਗਜੀਤ ਸਿੰਘ ਚਹਿਲ,ਕੁਲਵਿੰਦਰ ਕੰਵਲ ਅਤੇ ਹੋਰ ਪਤਵੰਤੇ। ਤਸਵੀਰ ਗੁਰਭੇਜ ਸਿੰਘ ਚੌਹਾਨ
www.sabblok.blogspot.com
ਸਾਦਿਕ,9 ਅਗਸਤ(ਚੌਹਾਨ )-ਸਰਕਾਰੀ ਸੀਨੀਂ: ਸਕੈਂਡਰੀ ਸਕੂਲ ਸਾਦਿਕ ਵਿਖੇ 12 ਅਗਸਤ ਦਿਨ ਐਤਵਾਰ ਨੂੰ ਪੀਰ ਈਸ਼ਾ ਗਾੜ•ਾ ਸੱਭਿਆਚਾਰਕ ਐਂਡ ਵੈੱਲਫੇਅਰ ਕਲੱਬ ਸਾਦਿਕ ਵੱਲੋਂ ਕਰਵਾਏ ਜਾ ਰਹੇ ਸਿਹਤ ਮੇਲੇ (ਮੈਡੀਕਲ ਜਾਂਚ ਕੈਂਪ) ਅਤੇ ਸਨਮਾਨ ਸਮਾਗਮ ਦਾ ਸੱਦਾ ਪੱਤਰ ਸਾਦਿਕ ਵਿਖੇ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ, ਪੰਚ ਮਦਨ ਲਾਲ ਨਰੂਲਾ, ਸੁਰਿੰਦਰ ਪਾਲ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਲੋਕ ਗਾਇਕ ਕੁਲਵਿੰਦਰ ਕੰਵਲ, ਡਾ: ਸੰਤੋਖ ਸਿੰਘ ਸੰਧੂ, ਸੰਜੀਵ ਕੁਮਾਰ ਨਰੂਲਾ ਅਤੇ ਕਰਨਜੀਤ ਦਰਦ ਅਤੇ ਕਲੱਬ ਪ੍ਰਧਾਨ ਆਰ.ਐਸ. ਧੁੰਨਾ ਨੇ ਜਾਰੀ ਕੀਤਾ। ਇਸ ਮੌਕੇ ਸ: ਚਹਿਲ ਨੇ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਿਹਤ ਮੇਲੇ (ਮੈਡੀਕਲ ਚੈੱਕ ਅੱਪ ਕੈਂਪ) ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਕਲੱਬ ਪ੍ਰਧਾਨ ਆਰ.ਐਸ. ਧੁੰਨਾ ਅਤੇ ਸਹਿਯੋਗੀ ਸੁਰਿੰਦਰ ਪਾਲ ਸੇਠੀ ਨੇ ਦੱਸਿਆ ਕਿ ਸਿਹਤ ਮੇਲੇ ਦੌਰਾਨ ਮਰੀਜ਼ਾਂ ਦੇ ਲੋੜੀਂਦੇ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਅਖਿਲ ਭਾਰਤੀਆ ਪਰਜਾਪਤ (ਕੁੰਭਕਾਰ) ਮਹਾਂਸਭਾ ਪੰਜਾਬ, ਮਿਸ ਸਿਮਰਤਾ ਟੌਪ 10, ਵਾਈਸ ਆਫ਼ ਪੰਜਾਬ ਅਤੇ ਵਾਈਸ ਆਫ਼ ਪੰਜਾਬ ਦੇ ਫਾਈਨਲਿਸਟ ਗੁਰਦੇਵ ਸਿੰਘ ਚੰਗਾਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।
‹
›
Home
View web version
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।