Pages

Wednesday, 31 October 2012

ਮੁਨੀਸ਼ ਤਿਵਾੜੀ ਅਤੇ ਅਸ਼ਵਨੀ ਕੁਮਾਰ ਦੇ ਕੇਂਦਰੀ ਮੰਤਰੀ ਬਣਨ 'ਤੇ ਲੱਡੂ ਵੰਡੇ

ਨਕੋਦਰ, ---(ਟੋਨੀ/ਬਿੱਟੂ )-ਕੇਂਦਰੀ ਮੰਤਰੀ ਮੰਡਲ ਦਾ ਵਿਸਤਾਰ ਕਰਦਿਆਂ ਸ੍ਰੀ ਮੁਨੀਸ਼ ਤਿਵਾੜੀ ਅਤੇ ਅਸ਼ਵਨੀ ਕੁਮਾਰ ਨੂੰ ਮੰਤਰੀ ਬਣਾ ਉਣ 'ਤੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੇਖੀ ਗਈ ਹੈ। ਕਾਂਗਰਸੀ ਆਗੂ ਅਤੇ ਕਾਂਗਰਸ ਦੇ ਐਨ. ਆਰ. ਆਈ. ਸੈੱਲ ਦੇ ਸਲਾਹਕਾਰ ਗੌਰਵ ਜੈਨ ਨੇ ਸ੍ਰੀ ਤਿਵਾੜੀ ਦੇ ਕੈਬਨਿਟ ਮੰਤਰੀ ਬਣਨ 'ਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਖੁਸ਼ੀ ਵਿਚ ਲੱਡੂ ਵੰਡੇ। ਉਨ੍ਹਾਂ 'ਚ : ਪ੍ਰੇਮ ਸਾਗਰ ਸ਼ਰਮਾ, ਚੰਦਰ ਕੈਲਾਸ਼ ਰਿਟਾ: ਡੀ. ਐਸ. ਪੀ., ਹਰਭਜਨ ਲਾਲ ਮੱਟੂ ,ਦੀਪਕ ਜੈਨ, ਕੀਰਤੀ ਕਪੂਰ, ਸੁਭਾਸ਼ ਜੈਨ, ਵਿਮਲ ਕੁਮਾਰ, ਅਰੁਨ ਮਹਾਜਨ, ਸਮਾਜ ਸੇਵਕ ਅੰਮ੍ਰਿਤਪਾਲ ਸਿੰਘ ਹਾਜਰ ਸਨ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।