Pages

Thursday, 4 October 2012

ਨਕੋਦਰ ਮੰਡੀਆਂ 'ਚ ਅੱਜ ਵੀ ਸਰਕਾਰੀ ਖਰੀਦ ਨਹੀਂ ਹੋਈ

www.sabblok.blogspot.com
  
ਨਕੋਦਰ,  (ਟੋਨੀ )-ਸਥਾਨਕ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸਾਰੀਆਂ 11 ਮੰਡੀਆਂ 'ਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ ਪਰ ਨਕੋਦਰ  ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਨਕੋਦਰ ਮੰਡੀ 'ਚ 1200 ਕੁਇੰਟਲ, ਸਰੀਂਹ ਖਰੀਦ ਕੇਂਦਰ 'ਚ 1500 ਕੁਇੰਟਲ, ਸ਼ੰਕਰ 1500, ਉਗੀ 2000 ਕੁਇੰਟਲ, ਮੱਲ੍ਹੀਆਂ 1200 ਕੁਇੰਟਲ, ਗਿੱਲ ਖਾਨਪੁਰ 600 ਕੁਇੰਟਲ, ਖੀਵਾ 600 ਕੁਇੰਟਲ, ਤਲਵੰਡੀ ਭਰੋ 1500 ਕੁਇੰਟਲ, ਬਜੂਹਾ ਖੁਰਦ 700 ਕੁਇੰਟਲ, ਚੱਕਵੇਂਡਲ 200 ਕੁਇੰਟਲ ਅਤੇ ਗਾਧਰਾਂ ਖਰੀਦ ਕੇਂਦਰ 'ਚ 200 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਇਸੇ ਤਰ੍ਹਾਂ ਨਕੋਦਰ ਅਧੀਨ ਆਉਂਦੀਆਂ 11 ਮੰਡੀਆਂ 'ਚ 11 ਹਜ਼ਾਰ 200 ਕੁਇੰਟਲ ਝੋਨੇ ਦੀ ਆਮਦ ਹੋ ਗਈ ਹੈ।
----------------------------

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।