Pages

Tuesday, 20 November 2012

ਪੁਜਾਰਾ ਦੀ 36 ਸਥਾਨਾਂ ਦੀ ਲੰਬੀ ਛਲਾਂਗ, ਓਝਾ ਟਾਪ-5 ਚ

ਪੁਜਾਰਾ ਦੀ 36 ਸਥਾਨਾਂ ਦੀ ਲੰਬੀ ਛਲਾਂਗ, ਓਝਾ ਟਾਪ-5 ਚ
ਨਵੀਂ ਦਿੱਲੀ 20 ਨਵੰਬਰ (ਪੀ. ਐਮ. ਆਈ.):- ਭਾਰਤ ਦੀ ਇੰਗਲੈਂਡ ਵਿਰੁੱਧ ਅਹਿਮਦਾਬਦ ਵਿਚ ਪਹਿਲੇ ਟੈਸਟ ਵਿਚ 9 ਵਿਕਟਾਂ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਤੇ ਲੈਫਟ ਆਰਮ ਸਪਿਨਰ ਪ੍ਰਗਿਆਨ ਓਝਾ ਨੇ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਲੰਬੀ ਛਲਾਂਗ ਲਗਾਈ ਹੈ। ਪੁਜਾਰਾ ਬੱਲੇਬਾਜ਼ੀ ਰੈਂਕਿੰਗ ਵਿਚ 36 ਸਥਾਨਾਂ ਦੀ ਲੰਬੀ ਛਲਾਂਗ ਨਾਲ 24ਵੇਂ ਸਥਾਨ 'ਤੇ ਪਹੁੰਚ ਗਿਆ ਹੈ ਜਿਹੜੀ ਉਸਦੇ ਕੈਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ।  ਮੈਚ ਵਿਚ ਕੁਲ 9 ਵਿਕਟਾਂ ਹਾਸਲ ਕਰਨ ਵਾਲਾ ਓਝਾ ਅੱਠ ਸਥਾਨਾਂ ਦੀ ਲੰਬੀ ਛਲਾਂਗ ਨਾਲ ਚੋਟੀ ਪੰਜ ਵਿਚ ਪਹੁੰਚ ਕੇ ਦੇਸ਼ ਦਾ ਨੰਬਰ ਇਕ ਗੇਂਦਬਾਜ਼ ਬਣ ਗਿਆ ਹੈ। ਓਝਾ ਦੀ ਗੇਂਦਬਾਜ਼ੀ ਰੇਂਟਿੰਗ ਹੁਣ 764 ਹੋ ਗਈ ਹੈ ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।