Pages

Sunday, 18 November 2012

ਸ਼ੂਗਰ ਦੀ ਬੀਮਾਰੀ ਚ ਮਦਦਗਾਰ ਹੈ ਵਿਟਾਮਿਨ ਡੀ

ਸ਼ੂਗਰ ਦੀ ਬੀਮਾਰੀ ਚ ਮਦਦਗਾਰ ਹੈ ਵਿਟਾਮਿਨ ਡੀ

ਕੈਲੀਫੋਰਨੀਆ 16 ਨਵੰਬਰ (ਪੀ. ਐਮ. ਆਈ.) ਇਕ ਨਵੇਂ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਖੂਨ ਵਿਚ ਵਿਟਾਮਿਨ ਡੀ ਦੀ ਘਾਟ ਕਾਰਨ ਸ਼ੂਗਰ ਹੋਣ ਦਾ ਖਤਰਾ ਵਧ ਸਕਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਅਤੇ ਸਾਨ ਡਿਆਗੋ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾਵਾਂ ਨੇ 6 ਸਾਲਾਂ ਤੱਕ 2 ਹਜ਼ਾਰ ਲੋਕਾਂ 'ਤੇ ਕੀਤੇ ਗਏ ਇਕ ਅਧਿਐਨ ਵਿਚ ਵਿਟਾਮੀਨ ਡੀ 3 ਦੇ ਪੱਧਰ ਅਤੇ ਟਾਈਪ 1 ਸ਼ੂਗਰ ਦੇ ਵਿਚ ਸੰਬੰਧ ਦਾ ਪਤਾ ਲਗਾ ਲਿਆ। ਇਸ ਅਧਿਐਨ ਅਨੁਸਾਰ ਵਿਟਾਮਿਨ ਡੀ 3 ਇਸ ਬੀਮਾਰੀ ਵਿਚ ਰੋਗ ਨਿਵਾਰਕ ਦੀ ਭੂਮਿਕਾ ਨਿਭਾਉਂਦਾ ਹੈ। ਯੂ. ਸੀ. ਐੱਸ. ਡੀ. ਦੇ ਪ੍ਰੋਫੈਸਰ ਸੈਡ੍ਰਿਕ ਕਾਰਲੈਂਡ ਨੇ ਦੱਸਿਆ ਕਿ ਇਕ ਸਿਹਤਮੰਦ ਇਨਸਾਨ ਨੂੰ ਰੋਜ਼ਾਨਾ 4 ਹਜ਼ਾਰ ਆਈ. ਯੂ. ਵਿਟਾਮਿਨ ਡੀ 3 ਦੀ ਜ਼ਰੂਰਤ ਹੁੰਦੀ ਹੈ।

 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।