www.sabblok.blogspot.com
ਮੋਰਿੰਡਾ, 27 ਅਪ੍ਰੈਲ, - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ
ਅਗਨਭੇਂਟ ਕਰਨ ਦੇ ਮਾਮਲਿਆਂ ਵਿਚ ਘਿਰੇ ਅਖੌਤੀ ਸਾਧ ਭਨਿਆਰੇ ਤੇ ਉਸਦੇ ਚੇਲਿਆਂ ਚਾਮਟਿਆਂ
ਵਿਰੁੱਧ ਥਾਣਾ ਮੋਰਿੰਡਾ ਵਿਖੇ ਦਰਜ ਮੁਕੱਦਮੇ ਵਿੱਚ ਅੱਜ ਅੰਬਾਲਾ ਦੇ ਚੀਫ ਜੂਡੀਸ਼ੀਅਲ
ਮੈਜਿਸਟ੍ਰੇਟ ਏ ਕੇ ਜੈਨ ਦੀ ਅਦਾਲਤ ਵਿੱਚ ਅੰਤਿਮ ਬਹਿਸ ਦਰਜ ਕੀਤੀ ਗਈ ਜਿਹੜੀ ਕਿ ਅੱਜ
ਪੂਰੀ ਨਹੀਂ ਹੋ ਸਕੀ ਇਸ ਲਈ ਮਾਨਯੋਗ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 29 ਅਪ੍ਰੈਲ
2013 ਦਾ ਦਿਨ ਨਿਸ਼ਚਿਤ ਕੀਤਾ ਹੈ। ਸਿੱਖ ਪੰਥ ਦੀ ਤਰਫੋਂ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ
ਜਥੇਦਾਰ ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਬਲਵੰਤ
ਸਿੰਘ ਅਤੇ ਗੁਰਵਿੰਦਰ ਸਿੰਘ, ਨਿਹੰਗ ਸਿੰਘ ਵੀ ਹਾਜ਼ਿਰ ਸਨ। ਅੱਜ ਦੀ ਅਦਾਲਤੀ ਕਾਰਵਾਈ
ਬਾਰੇ ਜੁੱੜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਕਾਰੀ ਵਕੀਲ ਜਗਮਾਲ ਸਿੰਘ ਅਤੇ
ਖਾਲਸਾ ਪੰਥ ਦੀ ਤਰਫੋਂ ਐਡਵੋਕੇਟ ਗੁਰਸ਼ੇਰ ਸਿੰਘ ਸੂਲਰ ਨੇ ਦੱਸਿਆ ਕਿ ਅੱਜ ਅਦਾਲਤ ਵਿੱਚ
ਉਕਤ ਸਾਧ ਅਤੇ ਉਸਦੇ ਚੇਲਿਆਂ ਵਿਰੁੱਧ ਥਾਣਾ ਵਿਖੇ ਧਾਰਾ
452/436/380/295/295ਏ/153ਏ/120ਬੀ/109 ਅਧੀਨ ਦਰਜ ਮੁਕੱਦਮਾ ਨੰਬਰ 161 ਮਿਤੀ
17/9/2001 ਵਿੱਚ ਅੰਤਿਮ ਬਹਿਸ ਦਰਜ ਕੀਤੀ ਗਈ । ਅੱਜ ਇਹ ਬਹਿਸ ਮੁਕੰਮਲ ਨਹੀਂ ਹੋ ਸਕੀ
ਜਿਸ ਲਈ ਮਾਨਯੋਗ ਜੱਜ ਨੇ 29 ਅਪ੍ਰੈਲ 2013 ਦਾ ਦਿਨ ਨਿਰਧਾਰਿਤ ਕਰ ਦਿੱਤਾ ਹੈ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।