Pages

Friday, 5 April 2013

ਅੰਮ੍ਰਿਤਸਰ 'ਚ ਪੁਲਸ ਪਾਰਟੀ 'ਤੇ ਫਾਇਰਿੰਗ, ਦੋ ਗ੍ਰਿਫਤਾਰ


ਅੰਮ੍ਰਿਤਸਰ 'ਚ ਪੁਲਸ ਪਾਰਟੀ 'ਤੇ ਫਾਇਰਿੰਗ, ਦੋ ਗ੍ਰਿਫਤਾਰ (ਵੀਡੀਓ)

www.sabblok.blogspot.com
ਅੰਮ੍ਰਿਤਸਰ-ਫਗਵਾੜਾ 'ਚ ਐਤਵਾਰ ਰਾਤ ਪੰਜਾਬ ਪੁਲਸ ਦੇ ਥਾਣੇਦਾਰ ਦੀ ਹੱਤਿਆ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਮੰਗਲਵਾਰ ਨੂੰ ਬਦਮਾਸ਼ਾਂ ਨੇ ਅੰਮ੍ਰਿਤਸਰ 'ਚ ਹਰੀਪੁਰ ਇਲਾਕੇ 'ਚ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਜਵਾਬੀ ਫਾਇਰਿੰਗ ਤੋਂ ਬਾਅਦ ਮੌਕੇ 'ਤੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਦੋ ਹੋਰ ਦੋਸ਼ੀ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਅੰਮ੍ਰਿਤਸਰ ਦੇ ਸੀ. ਆਈ. ਏ. ਸਟਾਫ ਵਲੋਂ 2 ਸਮੱਗਲਰਾਂ ਨੂੰ ਫੜਣ ਲਈ ਇਕ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਢਪਈ ਰੋਡ ਤੋਂ ਆਈ ਗੱਡੀ ਨੂੰ ਪੁਲਸ ਪਾਰਟੀ ਨੇ ਰੁਕਣ ਲਈ ਕਿਹਾ ਪਰ ਇਨ੍ਹਾਂ ਸਮੱਗਲਰਾਂ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਇਸ 'ਤੇ ਜਵਾਬੀ ਫਾਇਰਿੰਗ 'ਚ ਪੁਲਸ ਨੇ ਵੀ ਦੋਸ਼ੀਆਂ ਗੋਲੀਬਾਰੀ ਕੀਤੀ ਪੁਲਸ ਦੀ ਜਵਾਬੀ ਫਾਇਰਿੰਗ 'ਚ 2 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ 2 ਦੋਸ਼ੀ ਕਿਸੇ ਅਣਪਛਾਤੇ ਵਿਅਕਤੀ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਇਨ੍ਹਾਂ ਦੋਹਾਂ ਦੋਸ਼ੀਆਂ 'ਚੋਂ ਇਕ ਦੋਸ਼ੀ ਦੀ ਪਛਾਣ ਰਾਣਾ ਕੰਦੋਵਾਲੀ ਦੇ ਰੂਪ 'ਚ ਹੋਈ ਹੈ ਜੋ ਕਿ ਮਜੀਠਾ ਇਲਾਕੇ ਦਾ ਰਹਿਣ ਵਾਲਾ ਹੈ। ਇਸ ਦੋਸ਼ੀ 'ਤੇ ਅੰਮ੍ਰਿਤਸਰ ਦੇ ਕਈ ਪੁਲਸ ਸਟੇਸ਼ਨ 'ਚ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।