Pages

Monday, 29 April 2013

ਅਸ਼ਲੀਲ ਗੀਤਾਂ ਨੂੰ ਟੀ.ਵੀ. 'ਤੇ ਚੱਲਣ ਲਈ ਸੈਂਸਰ ਬੋਰਡ ਪਾਸ ਨਾ ਕਰੇ-ਰਮਤਾ

www.sabblok.blogspot.com

ਮਕਸੂਦਾਂ, 28 ਅਪ੍ਰੈਲ -ਪਿਛਲੇ ਕਈ ਸਾਲਾਂ ਤੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਆ ਰਹੇ, ਪੰਜਾਬ ਮਾਂ ਬੋਲੀ ਦੇ ਪ੍ਰੇਮੀ ਸੁਰਿੰਦਰ ਸਿੰਘ ਰਮਤਾ ਨੇ ਪੰਜਾਬੀ 'ਚ ਦਿਨੋਂ-ਦਿਨ ਵੱਧ ਰਹੀ ਅਸ਼ਲੀਲਤਾ ਪੰਜਾਬ ਦੀ ਜਵਾਨੀ ਦੀ ਬਰਬਾਦੀ ਲਈ ਅਹਿਮ ਮੁੱਦਾ ਦੱਸਿਆ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ 'ਚ ਨਸ਼ੇ ਦੇ ਵਹਿ ਰਹੇ ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਗਰਕ ਕਰਕੇ ਰੱਖ ਦਿੱਤਾ ਹੈ | ਹੁਣ ਇਸ ਤੋਂ ਵੀ ਵੱਡਾ ਕੋਹੜ ਜਿਹੜਾ ਅੱਜ ਨੌਜਵਾਨ ਲੜਕੇ ਤੇ ਲੜਕੀਆਂ ਵਿਚ ਸਾਹਮਣੇ ਆ ਰਿਹਾ ਹੈ, ਉਹ ਅਸ਼ਲੀਲਤਾ ਭਰੇ ਗੀਤ, ਟੀ. ਵੀ. 'ਤੇ ਚੱਲ ਰਹੇ ਮਾੜੇ ਸੀਰੀਅਲ | ਇਸ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਚੰਗੇ-ਚੰਗੇ ਪੜ੍ਹੇ ਲਿਖੇ ਬੱਚੇ ਇਨ੍ਹਾਂ ਮਾੜੇ ਪੋ੍ਰਗਰਾਮਾਂ ਦਾ ਸ਼ਿਕਾਰ ਹੋ ਕੇ ਅਜਿਹੇ ਗਲਤ ਫੈਸਲੇ ਲੈ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਗਲਤ ਗੀਤ, ਗਾਉਣ, ਲਿਖਣ ਤੇ ਟੀ.ਵੀ. ਚੈਨਲਾਂ 'ਤੇ ਸੈਂਸਰ ਲਗਾ ਕੇ ਪੰਜਾਬੀ ਦੀ ਜਵਾਨੀ ਨੂੰ ਬਚਾਉਣ ਦਾ ਉਪਾਰਾਲਾ ਕੀਤਾ ਜਾਵੇ |

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।