Pages

Wednesday, 1 May 2013

ਹਿੰਦੁਸਤਾਨ ਦਾ ਕਾਨੂੰਨ ਅਤੇ ਅਦਾਲਤਾਂ ਮਜ਼ਾਕ ਤੋਂ ਵੱਧ ਕੁਝ ਵੀ ਨਹੀਂ------ਸੁਖਿੰਦਰ(ਸੰਪਾਦਕ : ਸੰਵਾਦ ਟੋਰਾਂਟੋ, ਕੈਨੇਡਾ )

www.sabblok.blogspot.com


ਹਿੰਦੁਸਤਾਨ ਦੀ ਸੁਪਰੀਮ ਕੋਰਟ ਵੱਲੋਂ ਦਿੱਲੀ ਦੇ ਕਤਲੇਆਮ ਵਿੱਚ ਹਿੱਸੇਦਾਰ ਸੱਜਣ ਕੁਮਾਰ ਨੂੰ ਬਰੀ ਕਰ ਦੇਣਾ ਦੁਨੀਆਂ ਦੀ ਕਿਸੀ ਵੀ ਅਦਾਲਤ ਵੱਲੋਂ ਲੱਖਾਂ ਯਹੂਦੀਆਂ ਦੇ ਕਤਲੇਆਮ ਲਈ ਜ਼ਿੰਮੇਵਾਰ ਨਾਜ਼ੀ ਹਿਟਲਰ ਨੂੰ ਬਰੀ... ਕਰਨ ਵਾਂਗ ਹੈ.

ਹਿੰਦੁਸਤਾਨ ਦਾ ਕਾਨੂੰਨ ਅਤੇ ਅਦਾਲਤਾਂ ਮਜ਼ਾਕ ਤੋਂ ਵੱਧ ਕੁਝ ਨਹੀਂ.

ਹਿੰਦੁਸਤਾਨ ਵਿੱਚ ਮਾਸੂਮ ਔਰਤਾਂ ਦੇ ਗੈਂਗ ਰੂਪੀ ਬਲਾਤਕਾਰਾਂ ਦੀ ਝੜੀ ਲੱਗੀ ਹੋਈ ਹੈ.

ਕੋਈ ਦਿਨ ਹੀ ਖਾਲੀ ਜਾਂਦਾ ਹੈ ਜਦੋਂ ਹਿੰਦੁਸਤਾਨ ਦੇ ਕਿਸੀ ਨ ਕਿਸੀ ਮਹਾਂਨਗਰ ਵਿੱਚ ਮਾਸੂਮ ਔਰਤਾਂ ਦੇ ਗੈਂਗ ਰੂਪੀ ਬਲਾਤਕਾਰਾਂ ਦੀਆਂ ਸੁਰਖੀਆਂ ਮੀਡੀਆ ਵਿੱਚ ਨ ਪਰਕਾਸ਼ਿਤ ਹੋਈਆਂ ਹੋਣ.

ਦਿੱਲੀ ਦੀਆਂ ਹੀ ਅਦਾਲਤਾਂ ਵਿੱਚ 600 ਤੋਂ ਵੱਧ ਭਾਰਤੀ ਔਰਤਾਂ ਦੇ ਹੋਏ ਬਲਾਤਕਾਰਾਂ ਦੇ ਮੁਕੱਦਮੇ ਚੱਲ ਰਹੇ ਹਨ. ਪਰ ਪਿਛਲੇ 10 ਸਾਲਾਂ ਵਿੱਚ ਅਜੇ ਤੱਕ ਤਕਰੀਬਨ 1 ਕੇਸ ਦਾ ਹੀ ਫੈਸਲਾ ਹੋਇਆ ਹੈ.

ਹਿੰਦੁਸਤਾਨ ਦੀਆਂ ਔਰਤਾਂ ਜਦੋਂ ਤੱਕ ਲੱਖਾਂ ਦੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਹਿੰਦੁਸਤਾਨ ਦੀ ਪਰਾਲੀਮੈਂਟ ਨੂੰ ਘੇਰਾ ਨਹੀਂ ਪਾ ਲੈਂਦੀਆਂ ਉਦੋਂ ਤੱਕ ਹਿੰਦੁਸਤਾਨ ਵਿੱਚ ਔਰਤਾਂ ਉੱਤੇ ਜ਼ੁਲਮ ਹੋਣੇ ਬੰਦ ਨਹੀਂ ਹੋਣਗੇ.

ਹਿੰਦੁਸਤਾਨ ਦੀਆਂ ਅਦਾਲਤਾਂ ਉਦੋਂ ਤੱਕ ਹਿੰਦੁਸਤਾਨ ਦੇ ਆਮ ਲੋਕਾਂ ਦੇ ਹੱਕ ਵਿੱਚ ਫੈਸਲੇ ਨਹੀਂ ਦੇਣਗੀਆਂ ਜਦੋਂ ਤੱਕ ਹਿੰਦੁਸਤਾਨ ਦੇ ਆਮ ਲੋਕ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੂੰ ਘੇਰਾ ਨਹੀਂ ਪਾ ਲੈਂਦੇ.

-ਸੁਖਿੰਦਰ
ਸੰਪਾਦਕ : ਸੰਵਾਦ
ਟੋਰਾਂਟੋ, ਕੈਨੇਡਾ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।