Pages

Thursday, 30 May 2013

ਸ਼ਰਾਬੀ ਭਾਰਤੀ ਨੇ ਕੀਤਾ ਆਰੇਸੋ ਸ਼ਹਿਰ ਵਿਚ ਹੰਗਾਮਾ

www.sabblok.blogspot.com

altਆਰੇਸੋ (ਇਟਲੀ) 30 ਮਈ (ਬਿਊਰੋ) - ਭਾਰਤੀ ਨੌਜਵਾਨ ਵੈਸੇ ਤਾਂ ਆਪਣੇ ਕਾਰਨਾਮਿਆਂ ਕਾਰਨ ਅਕਸਰ ਸਾਰੀ ਦੁਨੀਆ ਵਿਚ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਪਰ ਇਟਲੀ 'ਤੇ ਅਜਿਹੇ ਨੌਜਵਾਨ ਕੁਝ ਜਿਆਦਾ ਹੀ ਮਿਹਰਬਾਨ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੱਲ ਆਰੇਸੋ ਦੇ ਭੀੜਭਾੜ ਅਤੇ ਆਵਾਜਾਈ ਲਈ ਮਸ਼ਹੂਰ ਇਲਾਕੇ ਜਿਸ ਨੂੰ ਇਟਾਲੀਅਨ ਵਿਚ ਚੈਂਤਰਾਲੀਸੀਮੋ ਕੋਰਸੋ ਵੀ ਕਹਿੰਦੇ ਹਾਂ ਵਿਚ ਇਕ 30 ਸਾਲਾ ਐਸ ਸਿੰਘ ਪੰਜਾਬੀ ਭਾਰਤੀ ਦਾਰੂ ਨਾਲ ਰੱਜ ਕੇ ਬੱਕਰੇ ਬੁਲਾਉਂਦਾ ਇਥੋਂ ਦੀ ਇਕ ਬਾਰ ਵਿਚ ਜਬਰੀ ਦਾਖਲ ਹੋ ਕੇ ਗਾਹ ਪਾਉਣ ਲੱਗਾ। ਇਸ ਦੀ ਬਦਤਮੀਜੀ ਅਤੇ ਖੋਰੂ ਪੁਣੇ ਤੋਂ ਬਾਰ ਦੇ ਕਰਿੰਦੇ ਅਤੇ ਗ੍ਰਾਹਕ ਭਾਰੀ ਪ੍ਰੇਸ਼ਾਨੀ ਮਹਿਸੂਸ ਕਰਨ ਲੱਗੇ। ਕੁਦਰਤੀ ਇਸ ਮੌਕੇ ਨੇੜਿਉਂ ਦੀ ਪੇਟਰੋਲਿੰਗ ਕਰਦੀ ਮਿਊਂਸਪਲ ਕਮੇਟੀ ਦੀ ਟ੍ਰੈਫਿਕ ਅਤੇ ਸੁਰੱਖਿਆ ਪੁਲਿਸ ਨੇ ਰੋਲੇ ਨੂੰ ਭਾਂਪਦਿਆਂ ਜਦੋਂ ਬਾਰ ਅੰਦਰ ਦਾ ਮਾਹੌਲ ਵੇਖਿਆ ਤਾਂ ਉਹ ਦੰਗ ਰਹਿ ਗਏ, ਕਿਉਂਕਿ ਇਕ ਚੰਗਾ ਭਲਾ ਭਾਰਤੀ ਨੌਜਵਾਨ ਦਾਰੂ ਪੀ ਕੇ ਦੂਸਰਿਆਂ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ ਪੰਜਾਬੀ ਵਿਚ ਕੁਝ ਬੋਲ ਰਿਹਾ ਸੀ, ਜਿਸ ਦੀ ਸਮਝ ਉੱਥੇ ਖੜੇ ਲੋਕਾਂ ਨੂੰ ਨਹੀਂ ਸੀ ਆ ਰਹੀ। ਇਲਾਕੇ ਵਿਚ ਰਹਿੰਦੇ ਭਾਰਤੀਆਂ ਦਾ ਰੱਝ ਕੇ ਮਜਾਕ ਬਨਵਾਉਣ ਵਾਲੇ ਇਸ ਨੌਜਵਾਨ ਦੀ ਜਾਂਚ ਪੜਤਾਲ ਕਰਨ ਤੋਂ ਪੁਲਿਸ ਨੂੰ ਆਪਣੇ ਰਿਕਾਰਡ ਅਤੇ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਭਾਰਤੀ ਆਰੇਸੋ ਇਲਾਕੇ ਵਿਚ ਹੀ ਵਿਚਰਣ ਵਾਲਾ ਹੈ, ਪਰ ਇਸ ਕੋਲ ਸਿਰ ਢੱਕਣ ਲਈ ਕੋਈ ਪੱਕਾ ਟਿਕਾਣਾ ਨਹੀਂ, ਮਤਲਬ ਕਿ ਉਹ ਬੇਘਰ ਹੈ ਅਤੇ ਸੜਕਾਂ 'ਤੇ ਸੌਂ ਕੇ ਰਾਤ ਗੁਜਾਰਦਾ ਹੈ। ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਕਿ ਭਾਰਤੀ ਕੋਲ ਇਟਲੀ ਦੇ ਪੱਕੇ ਪੇਪਰ ਵੀ ਨਹੀਂ ਹਨ। ਪੁਲਿਸ ਨੇ ਫਿਲਹਾਲ ਭਾਰਤੀ ਨੂੰ ਆਮ ਨਾਗਰਿਕਾਂ ਨਾਲ ਬਦਤਮੀਜੀ ਅਤੇ ਸ਼ੋਰਗੁੱਲ ਕਰਨ ਦੇ ਦੋਸ਼ਾਂ ਤਹਿਤ ਗ੍ਰੀਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਲਈ ਜਲਦ ਕੋਰਟ ਵੀ ਹਾਜਰ ਹੋਣ ਦੇ ਸੰਮਣ ਜਾਰੀ ਕੀਤੇ ਜਾਣਗੇ। ਇਸ ਘਟਨਾ ਨੇ ਇਲਾਕਾ ਨਿਵਾਸੀਆਂ 'ਤੇ ਬੇਘਰ ਹੋਏ ਭਾਰਤੀ ਨੂੰ ਸਹਾਰਾ ਨਾ ਦੇਣ ਅਤੇ ਗੈਰ ਜਿੰਮੇਦਾਰਾਨਾ ਕਰਵਾਈ ਲਈ ਸਵਾਲੀਆ ਨਿਸ਼ਾਨ ਜਰੂਰ ਖੜਾ ਕੀਤਾ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।