Pages

Thursday, 27 June 2013

ਸ਼ਿਵਸੈਨਾ ਪੰਜਾਬ ਸੂਬਾ ਸਰਕਾਰ ਵਲੋਂ ਆਨਲਾਇਨ ਲਾਟਰੀ ਸ਼ੁਰੂ ਕਰਨ ਖਿਲਾਫ ਸ਼ੁਰੂ ਕਰੇਗੀ ਅੰਦੋਲਨ


 
 ਲੁਧਿਆਣਾ ( ਸਤਪਾਲ ਸੋਨੀ ) ਸ਼ਿਵਸੈਨਾ ਪੰਜਾਬ ਦੀ ਜਿਲਾ ਇਕਾਈ ਦੀ ਵਿਸ਼ੇਸ਼ ਮਿੰਟੀਗ ਜਿਲਾ ਇਕਾਈ ਪ੍ਰਧਾਨ ਜਿ¤ਪੀ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਜਨਤਾ ਨਗਰ ਵਿਖੇ ਸੰਪਨ ਹੋਈ । ਮਿੰਟੀਗ ਦੌਰਾਨ ਸ਼ਿਵਸੈਨਾ ਦੇ ਜ਼ਮੀਨੀ ਪ¤ਧਰ ਦੇ ਵਰਕਰ ਵੀਨੂ ਸ਼ਰਮਾ ਨੂੰ ਸਰਵਸੰਮਤੀ ਨਾਲ ਜਿਲਾ ਇਕਾਈ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ । ਸੰਗਠਨ ਦੇ ਪੰਜਾਬ ਚੇਅਰਮੈਨ ਰਾਜੀਵ ਟੰਡਨ ਅਤੇ ਪੰਜਾਬ ਪ੍ਰਭਾਰੀ ਪ੍ਰਮਿੰਦਰ ਸਿੰਘ ਪ¤ਪੂ ਨੇ ਨਵ ਨਿਯੂਕਤ ਉਪ-ਪ੍ਰਧਾਨ ਵੀਨੂ ਸ਼ਰਮਾ ਨੂੰ ਨਿਯੁਕਤੀ ਪ¤ਤਰ ਸੌਂਪਕੇ ਨਿਸ਼ਕਾਮ ਭਾਵ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਲਈ ਪ੍ਰੇਰਿਤ ਕੀਤਾ । ਜਿਲਾ ਇਕਾਈ ਪ੍ਰਧਾਨ ਜਿ¤ਪੀ ਸ਼ਰਮਾ ਵ¤ਲੋਂ ਪੰਜਾਬ ਸਰਕਾਰ ਵ¤ਲੋਂ ਸ਼ੁਰੂ ਕੀਤੀ ਜਾ ਰਹੀ ਆਨਲਾਇਨ ਲਾਟਰੀ ਤੇ ਚਰਚਾ ਲਈ ਪੇਸ਼ ਕੀਤੇ ਗਏ ਪ੍ਰਸਤਾਵ ਤੇ ਸ਼ਿਵਸੇਨਾ ਦੀ ਪੰਜਾਬ ਇਕਾਈ ਦੇ ਚੇਅਰਮੈਨ ਰਾਜੀਵ ਟੰਡਨ ਅਤੇ ਸੂਬਾ ਇੰਚਾਰਜ ਪ੍ਰਮਿੰਦਰ ਸਿੰਘ ਪ¤ਪੂ ਅਤੇ ਹੋਰ ਮੈਂਬਰਾ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਆਨਲਾਇਨ ਲਾਟਰੀ ਨੂੰ ਯੂਥ ਵਰਗ ਦੀ ਬਰਬਾਦੀ ਦਾ ਸਾਧਨ ਕਰਾਰ ਦਿੰਦੇ ਹੋਏ ਇਸਦਾ ਵਿਰੋਧ ਕਰਨ ਦਾ ਐਲਾਨ ਕੀਤਾ । ਆਨਲਾਇਨ ਲਾਟਰੀ ਦੇ ਖਿਲਾਫ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਸ਼ਿਵ ਸੈਨਿਕਾਂ ਨੇ ਕਿਹਾ ਕਿ ਪਹਿਲੇ ਪੜਾਅ ’ਚ ਵਾਰਡ ਪ¤ਧਰ ਤੇ ਜਾਗਰੁਕਤਾ ਅਭਿਆਨ ਚਲਾਕੇ ਆਨਲਾਇਨ ਲਾਟਰੀ ਸ਼ੁਰੂ ਕਰਨ ਦੇ ਪੰਜਾਬ ਸਰਕਾਰ ਦੇ ਜਨਵਿਰੋਧੀ ਫੈਸਲੇ ਤੋਂ ਜਨਤਾ ਨੂੰ ਜਾਣੂ ਕਰਵਾ ਕੇ ਲੋਕ ਲਹਿਰ ਸ਼ੁਰੂ ਕੀਤੀ ਜਾਵੇਗੀ । ਦੂ¤ਜੇ ਪੜਾਅ ਵਿ¤ਚ ਸੰਕੇਤਕ ਭੁ¤ਖ ਹੜਤਾਲ ਅਤੇ ਤੀਜੇ ਪੜਾਅ ਵਿ¤ਚ ਅਣਮਿਥੇ ਸਮੇਂ ਭੁ¤ਖ ਹੜਤਾਲ ਵਰਗਾ ਸਖ਼ਤ ਕਦਮ ਚੁ¤ਕ ਕੇ ਸਰਕਾਰ ਨੂੰ ਆਨਲਾਇਨ ਲਾਟਰੀ ਸ਼ੁਰੂ ਕਰਨ ਦੇ ਫੈਸਲੇ ਨੂੰ ਬਦਲਣ ਲਈ ਮਜਬੂਰ ਕੀਤਾ ਜਾਵੇਗਾ । ਇਸ ਮੌਕੇ ਜਿ¤ਪੀ ਸ਼ਰਮਾ , ਵੀਨੂੰ ਸ਼ਰਮਾ , ਪੰਕਜ ਮਹਿਤਾ , ਹੇਮੰਤ ਭਗਤ , ਮਣੀ ਮਲਹੌਤਰਾ , ਅਰਵਿੰਦ ਸ਼ਰਮਾ , ਯਾਦਵਿੰਦਰ ਸਿੰਘ , ਹਰਮਨਪ੍ਰੀਤ ਸਿੰਘ , ਅਤੁਲ ਸ਼ਰਮਾ , ਹਰਸ਼ ਅਰੋੜਾ , ਮੁਕੇਸ਼ ਕੁਮਾਰ , ਮੁਨੀਸ਼ ਕੰਡੋਲ , ਲਖਵੀਰ ਸਿੰਘ , ਗਗਨਦੀਪ , ਸੋਨੂੰ ਸ਼ਰਮਾ , ਮਨਪ੍ਰੀਤ ਸਿੰਘ , ਸੁਧੀਰ ਬਾਂਸਲ , ਸੋਨੂੰ ਸ਼ਰਮਾ , ਰਾਜੀਵ ਸ਼ਰਮਾ , ਸੰਨੀ , ਕਾਰਤਕ ਕੰਡੋਲ , ਸੁਖਮੀਤ ਸਿੰਘ ਅਤੇ ਸੌਰਵ ਸਹਿਤ ਹੋਰ ਵੀ ਮੌਜੂਦ ਸਨ ।

www.sabblok.blogspot.com
 * ਵੀਨੂੰ ਸ਼ਰਮਾ ਬਣੇ ਸ਼ਿਵ ਸੈਨਾ ਪੰਜਾਬ ਦੀ ਜਿਲਾ ਇਕਾਈ ਦੇ ਉਪ-ਪ੍ਰਧਾਨ

 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।