Pages

Sunday, 21 July 2013

ਸੈਨਹੋਜੇ ਗੁਰਦਆਰਾ ਸਾਹਿਬ ਵਿੱਚ ਹੋ ਰਹੇ ਵਿਸ਼ਾਲ ਪੰਥਕ ਇਕੱਠ ਦੀਆ ਤਿਆਰੀਆ ਮੁਕੰਮਲ

www.sabblok.blogspot.com 

 ਸੈਨਹੋਜੇ :-27 ਜੁਲਾਈ ਦਿਨ ਸਨਚਿਰਵਾਰ ਨੂੰ ਸੈਨਹੋਜ਼ੇ ਗੁਰਦੁਆਰਾ ਸਾਹਿਬ ਹੋ ਰਹੇ ਵਿਸ਼ਾਲ ਪੰਥਕ ਇਕੱਠ ਦੀਆ ਤਿਆਰੀ ਮੁਕੰਮਲ ਕਰ ਲਈਆ ਹਨ। ਗੁਰਦੁਆਰਾ ਸਾਹਿਬ ਵਿੱਚ ਇੱਕ ਮੀਟਿੰਗ ਦੋਰਾਨ ਵੱਖ-ਵੱਖ ਕਾਰਜ਼ਾ ਲਈ ਸੇਵਾਦਾਰਾ ਦੀਆ ਡਿਉਟੀਆ ਲਗਾਈਆ ਗਈਆ। ਵੱਡੀ ਗਿਣਤੀ ਵਿੱਚ ਸੰਗਤ ਦੇ ਗੁਰਦੁਆਰਾ ਸਾਹਿਬ ਵਿੱਚ ਪੁੱਜਣ ਦੀ ਸੰਭਾਵਨਾ ਨੂੰ ਦੇਖਦਿਆ ਰਿਹਾਇਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਕਿਉਕਿ ਲਾਸਏਜ਼ਲਸ, ਸੈਕਰਾਮੈਂਟੋ, ਯੂਬਾਸਿਟੀ, ਫਰਿਜ਼ਨੋ, ਟੁਲੇਰੀ, ਬੇਕਰਸਫੀਲਡ, ਸਟਾਕਟਨ, ਮਨਟੀਕਾ ,ਰੈਡਿੰਗ ਤੋਂ ਇਲਾਵਾ
ਸਮੁੱਚੇ ਬੇ-ਏਰੀਆ ਦੇ ਸ਼ਹਿਰਾ ਵਿੱਚੋ ਸੰਗਤਾ ਖਾਸ ਕਰਕੇ ਅਖੰਡ ਕੀਰਤਨੀ ਜੱਥਾ , ਦਮਦਮੀ ਟਕਸਾਲ , ਗੁਰਦੁਆਰਾ ਪ੍ਰਬੰਧਕ ਕਮੇਟੀਆ ਅਤੇ ਹੋਰ ਪੰਥਕ ਜੱਥੇਬੰਦੀਆ ਪੁੱਜ ਰਹੀਆ ਹਨ। ਸੰਗਤਾ ਵੱਲੋ ਜੋ ਦੂਰੋ ਨੇੜਿਉ ਫੋਨ ਅਤੇ ਈਮੇਲਾ ਆ ਰਹੀਆ ਹਨ ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਇਸ ਪੰਥਕ ਇਕੱਠ ਪ੍ਰਤੀ ਕਿੰਨਾ ਉਤਸ਼ਾਹ ਹੈ।ਯਾਦ ਰਹੇ ਕਿ ਪੰਥ ਵਿਰੋਧੀ ਸ਼ਕਤੀਆ ਵੱਲੋਂ ਖੋਜ਼ ਦੇ ਨਾ ਤੇ ਗੁਰੂ ਗਰੰਥ ਸਾਹਿਬ, ਦਸਮ ਗਰੰਥ, ਭਾਈ ਗੁਰਦਾਸ ਦੀਆ ਵਾਰਾਂ, ਅੰਮ੍ਰਿਤ, ਪੰਜ ਬਾਣੀਆ ਅਤੇ ਹੋਰ ਖਾਲਸਾ ਪੰਥ ਦੀਆ ਖਾਲਸ਼ਾਹੀ ਰਵਾਇਤਾ ਤੇ ਕੋਝੇ ਹਮਲੇ ਕੀਤੇ ਜਾ ਰਹੇ ਹਨ। ਪੰਥ ਵਿਰੋਧੀਆ ਵੱਲੋਂ ਪਾਏ ਜਾ ਰਹੇ ਭਰਮ ਭੁਲੇਖਿਆ ਨੂੰ ਦੂਰ ਕਰਨ ਲਈ ਹੀ ਇਹ ਪੰਥਕ ਇਕੱਠ ਬੁਲਾਇਆ ਗਿਆ ਹੈ ਜੀ । ਇਸ ਇਕੱਠ ਵਿੱਚ ਸਿੱਖ ਵਿਦਵਾਨ ਡਾ ਹਰਭਜਨ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ ਯੋਧ ਸਿੰਘ ਪੰਜਾਬੀ ਯੁਨੀਵਰਸਿਟੀ ਪਟਿਆਲਾ, ਗਿਆਨੀ ਸ਼ੇਰ ਸਿੰਘ ਜੀ ਅੰਬਾਲਾ,ਡਾ ਗੁਰਿੰਦਰ ਸਿੰਘ ਜੀ ਮਾਨ,ਡਾ ਅਮਰਜੀਤ ਸਿੰਘ ਬੱਲ, ਡਾ ਸੁਖਮੰਦਰ ਸਿੰਘ, ਡਾ ਗੁਰਤੇਜ਼ ਸਿੰਘ ਅਤੇ ਗੁਰਪ੍ਰੀਤ ਸਿੰਘ ਖਾਲਸਾ ਪੁੱਜ ਰਹੇ ਹਨ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।