Pages

Wednesday, 3 July 2013

ਕਰੋੜ ਰੁਪਏ ਦੀ ਸਰਪੰਚੀ ਵਾਲਾ ਪਿੰਡ : ਹਾਰਿਆ ਉਮੀਦਵਾਰ ਬੈਲਟ ਪੇਪਰ ਹੀ ਖਾ ਗਿਆ

www.sabblok.blogspot.com

ਜਲੰਧਰ ਜਿ਼ਲ੍ਹੇ ਦੇ ਪਿੰਡ   ਸਰੂਪਵਾਲ ਵਿੱਚ ਅਜ਼ਾਦ ਉਮੀਦਵਾਰ  ਮੰਗਲ ਸਿੰਘ ਦੀ ਅਕਾਲੀ ਉਮੀਦਵਾਰ ਰਘੁਵਿੰਦਰ ਸਿੰਘ ਨਾਲ  ਸਿੱਧੀ  ਟੱਕਰ ਸੀ ।ਕਿਹਾ ਜਾ ਰਿਹਾ ਹੈ ਸਿਰਫ 350 ਵੋਟਾਂ ਵਾਲੇ ਇਸ ਪਿੰਡ ਵਿੱਚ  ਸਰਪੰਚੀ ਖਾਤਰ ਇੱਕ ਕਰੋੜ ਤੋਂ  ਵੱਧ ਰੁਪਏ ਖਰਚ ਕੀਤੇ ਗਏ ਹਨ।
ਕਿਹਾ ਜਾ ਰਿਹਾ ਹੈ ਇੱਕ ਉਮੀਦਵਾਰ ਨੇ  ਅਮਰੀਕਾ ਵਿੱਚ ਰਹਿੰਦੇ ਵੋਟਰ  ਬੁਲਾਉਣ ਲਈ 24 ਲੱਖ ਰੁਪਏ ਦੀਆਂ ਟਿਕਟਾਂ ਖਰੀਦੀਆਂ ਹਨ । ਜਿਸ ਨੂੰ ਦੇਖਦਿਆਂ ਦੂਜੇ ਉਮੀਦਵਾਰ ਨੇ ਵੀ  ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਰਹਿੰਦੇ  ਕਰੀਬ 10 ਵੋਟਰਾਂ ਨੂੰ ਆਪਣੇ ਖਰਚੇ ਤੇ ਸੱਦਿਆ ਹੈ।
ਖਬਰ ਹੈ ਕਿ ਬੀਤੀ ਰਾਤ ਜਦੋਂ ਚੋਣ ਦੇ ਨਤੀਜੇ ਆ ਰਹੇ ਸਨ ਤਾਂ ਆਜ਼ਾਦ ਉਮੀਦ ਮੰਗਲ ਸਿੰਘ ਅਕਾਲੀ  ਉਮੀਦ ਰਘੁਵਿੰਦਰ ਸਿੰਘ ਤੋਂ 6 ਵੋਟਾਂ  ਨਾਲ   ਮੂਹਰੇ ਸੀ ਅਤੇ ਉਸ ਦੇ ਹੱਕ  ਇਹ ਨਤੀਜਾ ਐਲਾਨਿਆ ਜਾਣਾ ਸੀ ਤਾਂ  ਰਘੁਵਿੰਦਰ ਸਿੰਘ  ਨੇ ਗਿਣਤੀ  ਦੌਰਾਨ ਲਗਭਗ 20 ਬੈਲਟ ਪੇਪਟਰ  ਖਾ ਲਏ।
ਇਸ ਬਾਰੇ ਪ੍ਰੀਜਾਈਡਿੰਗ ਅਫਸਰ ਗੁਰਮੇਲ ਸਿੰਘ ਨੇ ਮੰਨਿਆ  ਕਿ ਰਘੁਵਿੰਦਰ ਸਿੰਘ ਨੇ ਧੱਕੇ ਨਾਲ ਬੈਲਟ ਪੇਪਰ ਖੋਹ ਕੇ ਪਾੜ ਦਿੱਤੇ ਹਨ ।
 ਮੰਗਲ ਸਿੰਘ ਦੇ  ਪੋਲਿੰਗ ਏਜੰਟ ਕਹਿੰਦੇ ਹਨ ਕਿ   ਗਿਣਤੀ ਦੌਰਾਨ ਮੰਗਲ ਸਿੰਘ ਦੇ ਹੱਕ ਵਿੱਚ ਪਈਆਂ ਵੋਟਾਂ ਚੁੱਕ  ਰਘੁਵਿੰਦਰ ਸਿੰਘ ਮੂੰਹ ਵਿਚ ਪਾ ਲਈਆਂ ਅਤੇ ਕੁਝ ਪਾੜ ਦਿੱਤੀਆਂ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।