www.sabblok.blogspot.com
ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਲਈ ਚਲਾਈ ਜਾ ਰਹੀ ਮਿੱਡ
ਡੇਅ-ਮੀਲ-ਸਕੀਮ ‘ਚ ਲਾਪਰਵਾਹੀ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ।ਰਾਜਸਥਾਨ ਦੇ
ਅਜਮੇਰ ਵਿਖੇ ਇਸ ਸਕੀਮ ਤਹਿਤ ਖਾਣਾ ਤਿਆਰ ਕਰਨ ਵਾਲੀ ਨੰਦੀ ਫਾਉਂਡੈਸ਼ਨ ਦੀ ਰਸੋਈ ਵਿੱਚੋਂ
ਮਰਿਆ ਸੱਪ ਬਰਾਮਦ ਹੋਇਆ ਹੈ ਅਤੇ ਖਾਣੇ ਵਿੱਚੋਂ ਕੀੜੇ ਵੀ ਮਿਲੇ ਨੇ।ਟਾਈਮ ਆਫ ਇੰਡੀਆ
ਵੱਲੋਂ ਨੈਟ ਤੇ ਅਪਲੋਡ ਕੀਤੀ ਵਿਡੀਓ ਖਬਰ ਵਿੱਚ ਮਰਿਆ ਹੋਇਆ ਸੱਪ ਸਾਫ ਦਿਖਾਇਆ ਗਿਆ ਹੈ।
ਨੰਦੀ ਫਾਉਂਡੇਸ਼ਨ ਰਾਜਸਥਾਨ ਦੇ ਕਈ ਸਕੂਲਾਂ ਨੂੰ ਮਿੱਡ-ਡੇਅ-ਮੀਲ ਦਾ ਖਾਣਾ ਸਪਲਾਈ ਕਰਦੀ
ਹੈ।ਸੁਰਖੀਆਂ ਵਿੱਚ ਆਉਣ ਤੋਂ ਬਾਅਦ ਹੁਣ ਪ੍ਰਬੰਧਕ ਕਈ ਤਰ੍ਹਾਂ ਦੀ ਸਫਾਈ ਪੇਸ਼ ਕਰ ਰਹੇ
ਨੇ।
ਮਿੱਡ-ਡੇਅ-ਮੀਲ ਵਿੱਚ ਲਾਪਰਵਾਹੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਰ ਲੋੜ ਹੈ ਸਖਤੀ ਨਾਲ ਧਿਆਨ ਦੇਣ ਦੀ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾਂ ਹੋ ਸਕੇ।
ਮਿੱਡ-ਡੇਅ-ਮੀਲ ਵਿੱਚ ਲਾਪਰਵਾਹੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਰ ਲੋੜ ਹੈ ਸਖਤੀ ਨਾਲ ਧਿਆਨ ਦੇਣ ਦੀ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾਂ ਹੋ ਸਕੇ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।