Pages

Saturday, 6 July 2013

ਕੇਦਾਰਨਾਥ ਸੰਕਟ ਦੌਰਾਨ ਰਾਹੁਲ ਵਿਦੇਸ਼ਾਂ ‘ਚ ਮਨਾ ਰਹੇ ਸਨ ਰੰਗਰਲੀਆਂ : ਰਾਮਦੇਵ

www.sabblok.blogspot.com


2013_7image_19_32_497030156ramdev-ll 
ਰਾਂਚੀ- ਗਾਂਧੀ ਪਰਿਵਾਰ ‘ਤੇ ਅਕਸਰ ਨਿਸ਼ਾਨਾ ਸਾਧਣ ਵਾਲੇ ਯੋਗ ਗੁਰੂ ਰਾਮਦੇਵ ਨੇ ਵੀਰਵਾਰ ਨੂੰ ਕਾਂਗਰਸ ਦੇ ਯੁਵਰਾਜ 
ਰਾਹੁਲ ਗਾਂਧੀ ‘ਤੇ ਕੇਦਾਰਨਾਥ ਸੰਕਟ ਦੇ ਬਹਾਨੇ ਨਿਸ਼ਾਨਾ ਸਾਧਿਆ। ਰਾਂਚੀ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਮਦੇਵ ਨੇ ਕਿਹਾ ਕਿ ਜਿਸ ਸਮੇਂ 10 ਹਜ਼ਾਰ ਲੋਕਾਂ ਦੀਆਂ ਲਾਸ਼ਾਂ ਇਮਾਰਤਾਂ ‘ਚ ਪਈਆਂ ਸਨ ਅਤੇ ਇਕ ਲੱਖ ਤੋਂ ਜ਼ਿਆਦਾ ਸ਼ਰਧਾਲੂ ਅਤੇ ਸਥਾਨਕ ਵਾਸੀ ਮੁਸੀਬਤ ‘ਚ ਸਨ ਉਸ ਦੌਰਾਨ ਕਾਂਗਰਸ ਦੇ ਯੁਵਰਾਜ ਵਿਦੇਸ਼ਾਂ ‘ਚ ਰੰਗਰਲੀਆਂ ਮਨਾ ਰਹੇ ਸਨ। ਰਾਮਦੇਵ ਨੇ ਕਿਹਾ ਕਿ ਇਹੀ ਕਾਂਗਰਸ ਦਾ ਅਸਲੀ ਚਰਿੱਤਰ ਹੈ ਅਤੇ ਸੰਕਟ ਦੀ ਇਸ ਘੜੀ ‘ਚ ਇਹ ਸਾਹਮਣੇ ਆ ਗਿਆ ਹੈ। ਜ਼ਿਕਰਯੋਗ ਹੈ ਕਿ ਕੇਦਾਰਨਾਥ ‘ਚ ਕੁਦਰਤੀ ਸੰਕਤ ਦੇ 8 ਦਿਨ ਬਾਅਦ ਤੱਕ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਪੂਰੇ ਦ੍ਰਿਸ਼ ‘ਚੋਂ ਗਾਇਬ ਰਹੇ ਪਰ ਜਦੋਂ ਰਾਹੁਲ ਗਾਂਧੀ ਦੇ ਗੈਰਹਾਜ਼ਰ ‘ਤੇ ਭਾਜਪਾ ਨੇ ਸਵਾਲ ਚੁੱਕੇ ਤਾਂ ਰਾਹੁਲ ਗਾਂਧੀ 8 ਦਿਨ ਬਾਅਦ ਪਰਤੇ ਅਤੇ ਉਤਰਾਖੰਡ ਦਾ ਦੌਰਾ ਕੀਤਾ। ਹਾਲਾਂਕਿ ਇਸ ਪੂਰੇ ਮਾਮਲੇ ‘ਚ ਭਾਜਪਾ ਨੇ ਵੀ ਰਾਹੁਲ ‘ਤੇ ਇੰਨੇ ਤਿੱਖੇ ਵਾਰ ਨਹੀਂ ਕੀਤੇ ਸਨ, ਪਰ ਰਾਮਦੇਵ ਨੇ ਰਾਹੁਲ ‘ਤੇ ਰੰਗਰਲੀਆਂ ਮਨਾਉਣ ਦੇ ਦੋਸ਼ ਲਗਾ ਕੇ ਰਾਜਨੀਤੀ ‘ਚ ਭਾਸ਼ਾ ਦੇ ਮਰਿਆਦਾ ਨੂੰ ਵੀ ਤਾਕ ‘ਤੇ ਰੱਖ ਦਿੱਤਾ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।