Pages

Friday, 5 July 2013

ਭਾਈ ਹਰੀ ਸਿੰਘ ਕਾਉਕੇ ਨੇ ਆਪਣੀ ਲੀਡਰਸ਼ਿਪ ਦਾ ਮਨਵਾਇਆ ਲੋਹਾ

www.sabblok.blogspot.com



ਭਾਈ ਮਨਜਿੰਦਰ ਸਿੰਘ ਮਨੀ ਨੇ 1208 ਵੋਟਾ ਦੇ ਫਰਕ ਨਾਲ ਵਿਰੋਧੀ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ਼ ਕੀਤੀ

 
ਜ਼ਿਲਾ ਲੁਧਿਆਣਾ ਵਿੱਚ ਸਭ ਤੋਂ ਵੱਡੇ ਪਿੰਡ ਕਾਉਕੇ ਕਲਾ ਵਿੱਚ ਸਰਪੰਚੀ ਦੀਆ ਵਕਾਰੀ ਚੋਣਾ ਬਹੁਤ ਹੀ ਖਿੱਚ ਦਾ ਕਾਰਨ ਬਣੀਆ ਰਹੀਆ। ਕਿਉਕਿ ਪਿੰਡ ਕਾਉਕੇ ਜਗਰਾਉ ਹਲਕੇ ਤੋਂ ਐਮ ਐਲ ਏ ਸੀਟ ਦੀ ਹਾਰ ਜਿੱਤ ਦਾ ਫੈਸਲਾ ਕਰਦਾ ਹੈ। ਇਸੇ ਲਈ ਸਾਰੀਆ ਹੀ ਰਾਜ਼ਸੀ ਪਾਰਟੀਆ ਦੀ ਅੱਖ ਪਿੰਡ ਕਾਉਕੇ ਤੇ ਟਿਕੀ ਹੋਈ ਸੀ। ਦੂਸਰਾ ਇਹ ਪਿੰਡ ਮਹਾਨ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਕੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਪਿੰਡ ਹੋਣ ਕਰਕੇ ਹੋਰ ਵੀ ਮਹੱਤਤਾ ਰੱਖਦਾ ਹੈ। ਭਾਈ ਹਰੀ ਸਿੰਘ ਕਾਉਕੇ ਜੋ ਭਾਈ ਗੁਰਦੇਵ ਸਿੰਘ ਜੀ ਕਾਉਕੇ ਦੇ ਸਪੁੱਤਰ ਹਨ ਅਤੇ ਉਨਾ ਨੇ ਪਿੱਛਲੇ ਸਮੇਂ ਤੋਂ ਜਗਰਾਉ ਇਲਾਕੇ ਵਿੱਚ ਆਪਣੀ ਰਾਜਨੀਤਕ ਹੋਦ ਨੂੰ ਸਿਖਰਾ ਤੇ ਪਹੁੰਚਾਇਆ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਧਾਨ ਸਭਾ, ਬਲਾਕ ਸੰਪਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾ ਤੋਂ ਬਾਅਦ ਹੁਣ ਪਿੰਡ ਦੀ ਸਰਪੰਚੀ ਦੀ ਚੋਣ ਜਿੱਤ ਕੇ ਭਾਈ ਹਰੀ ਸਿੰਘ ਨੇ ਆਪਣੀ ਲੀਡਰਸ਼ਿਪ ਦਾ ਇਲਾਕੇ ਵਿੱਚ ਲੋਹਾ ਮਨਵਾਇਆ ਹੈ। ਭਾਈ ਹਰੀ ਸਿੰਘ ਅਤੇ ਉਨਾ ਦੇ ਸਾਥੀਆ ਵਲੋਂ ਐਲਾਣੇ ਉਮੀਦਵਾਰ ਮਨਜਿੰਦਰ ਸਿੰਘ ਮਨੀ ਨੇ ਤਿਕੋਣੀ ਟੱਕਰ ਵਿੱਚ ਜੋਗਿੰਦਰ ਸਿੰਘ ਨਾਰਵੇ ਨੂੰ 1208 ਵੋਟਾ ਦੇ ਫਰਕ ਨਾਲ ਹਰਾਇਆ ਅਤੇ ਪਿਆਰਾ ਸਿੰਘ ਤੀਜੇ ਸਥਾਨ ਤੇ ਰਹੇ। ਕੁੱਲ 6500 ਵੋਟ ਪੋਲ ਹੋਈ ਅਤੇ ਪਿਆਰਾ ਸਿੰਘ ਤੀਸਰੇ ਸਥਾਨ ਤੇ ਰਹੇ। ਇਸ ਵਕਾਰੀ ਚੋਣ ਵਿੱਚ ਜਿੱਥੇ ਭਾਈ ਹਰੀ ਸਿੰਘ ਵਧਾਈ ਦੇ ਪਾਤਰ ਹਨ ਉਥੇ ਉਨਾ ਦੀ ਸਮੁੱਚੀ ਟੀਪ ਜੋ ਕਾਉਕੇ ਪ੍ਰੀਵਾਰ ਦੇ ਹਰ ਦੁੱਖ ਸੁੱਖ ਵਿੱਚ ਸਹਾਈ ਹੁੰਦੀ ਹੈ ਉਹ ਵੀ ਵਧਾਈ ਦੀ ਪਾਤਰ ਹੈ। ਇਸ ਸਮੇਂ ਬਾਈ ਹਰੀ ਸਿੰਘ ਕਾਉਕੇ , ਸਰਪੰਚ ਮਨਜਿੰਦਰ ਸਿੰਘ ਮਨੀ ਅਤੇ ਗਿਆਰਾ ਜਿੱਤੇ ਮੈਂਬਰਾ ਨੇ ਸਮੂਹ ਕਾਉਕੇ ਨਿਵਾਸੀਆ ਦਾ ਤਹਿ ਦਿਲੋ ਧੰਨਵਾਦ ਕੀਤਾ
(

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।