Pages

Friday, 5 July 2013

ਆਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ

www.sabblok.blogspot.com

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਸਬਜ਼ੀਆਂ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਇਆ ਹੈ। ਕੀਮਤਾਂ ‘ਚ ਭਾਰੀ ਵਾਧੇ ਨਾਲ ਆਮ ਤੇ ਮੱਧ ਵਰਗ ਦੇ ਲੋਕਾਂ ਲਈ ਕਾਫੀ ਮੁਸ਼ਕਿਲ ਹੋ ਗਈ ਹੈ। ਟਮਾਟਰ ਦੀ ਵਧੀ ਕੀਮਤ ਜਿਥੇ ਲੋਕਾਂ ਨੂੰ ਰੁਲਾ ਰਹੀ ਹੈ ਉਧਰ ਆਲੂ, ਪਿਆਜ਼ ਸਹਿਤ ਹੋਰ ਸਬਜ਼ੀਆਂ ਦੇ ਵਧੇ ਭਾਅ ਨਾਲ ਉਨ੍ਹਾਂ ਦਾ ਬਜਟ ਵਿਗੜ ਰਿਹਾ ਹੈ। ਯਮੁਨਾ ਨਦੀ ‘ਚ ਆਏ ਹੜ੍ਹ ਤੇ ਉਤਰਾਖੰਡ ‘ਚ ਹੋਈ ਤਬਾਹੀ ਕਾਰਨ ਰਾਜਧਾਨੀ ‘ਚ ਸਬਜ਼ੀਆਂ ਦੀ ਸਪਲਾਈ ‘ਚ ਕਮੀ ਆਈ ਹੈ। ਸੂਤਰਾਂ ਅਨੁਸਾਰ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਜਿੱਥੇ ਟਮਾਟਰਾਂ ਦੀ ਪੈਦਾਵਾਰ ਹੁੰਦੀ ਹੈ ਜ਼ਿਆਦਾ ਬਾਰਿਸ਼ ਹੋਣ ਕਾਰਨ ਇਸ ਸਾਲ ਟਮਾਟਰਾਂ ਦੀ ਪੈਦਾਵਾਰ ‘ਚ ਕਮੀ ਆਈ ਹੈ ਜਿਸ ਕਰਕੇ ਟਮਾਟਰ ਹੋਰ ਮਹਿੰਗੇ ਹੋਣ ਦੀ ਆਸ ਹੈ। ਟਮਾਟਰ ਦੀ ਕੀਮਤ ਪਿਛਲੇ 15 ਦਿਨਾਂ ‘ਚ ਤਿੰਨ ਵਾਰ ਵੱਧ ਚੁੱਕੀ ਹੈ। ਅੱਜ ਦਾ ਭਾਅ 60 ਰੁਪਏ ਕਿਲੋ ਹੈ। ਡੀਜ਼ਲ ‘ਚ ਹੋਏ ਵਾਧੇ ਕਾਰਨ ਵੀ ਸਬਜ਼ੀਆਂ ਦੀਆਂ ਕੀਮਤਾਂ ‘ਤੇ ਅਸਰ ਪੈ ਰਿਹਾ ਹੈ। ਥੋਕ ਬਾਜ਼ਾਰ ‘ਚ ਪਹਿਲਾਂ ਟਮਾਟਰ 7 ਤੋਂ 10 ਰੁਪਏ ਪ੍ਰਤੀ ਕਿਲੋਗ੍ਰਾਮ ਮਿਲ ਰਹੇ ਸਨ ਤੇ ਹੁਣ ਉਹ 60 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਿਆ ਹੈ। ਖੁਦਰਾ ਬਾਜ਼ਾਰ ‘ਚ ਇਹ 80 ਰੁਪਏ ਪ੍ਰਤੀ ਕਿਲੋ ਤੱਕ ਵਿੱਕ ਰਿਹਾ ਹੈ। ਸਬਜ਼ੀਆਂ ਦੀ ਕੀਮਤ ਵਧਾਉਣ ਦੇ ਪਿੱਛੇ ਮੁਨਾਫਾਖੋਰੀ ਦੀ ਖੇਡ ਵੀ ਹੈ। ਮੰਡੀ ‘ਚ ਆਉਣ ਨਾਲ ਖੁਦਰਾ ਬਾਜ਼ਾਰ ਤੱਕ ਪਹੁੰਚਦਿਆਂ ਸਬਜ਼ੀਆਂ ਦੀ ਕੀਮਤ ਚਾਰ ਗੁਣਾ ਤੱਕ ਵੱਧ ਜਾਂਦੀ ਹੈ। ਜਿਹੜੀ ਸਬਜ਼ੀ ਮੰਡੀ ‘ਚ ਥੋਕ ‘ਚ 10 ਰੁਪਏ ਕਿਲੋ ਮਿਲਦੀ ਹੈ ਉਸ ਨੂੰ ਗਾਹਕਾਂ ਨੂੰ ਖੁਦਰਾ ਬਾਜ਼ਾਰ ‘ਚੋਂ 40 ਰੁਪਏ ਪ੍ਰਤੀ ਕਿਲੋ ਤੱਕ ਖਰੀਦਣਾ ਪੈਂਦਾ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।