Pages

Monday, 22 July 2013

ਫੇਸਬੁਕ ‘ਤੇ ਵਧਾਈਆਂ ਨਜ਼ਦੀਕੀਆਂ, ਫੇਰ ਦੋਸਤਾਂ ਨਾਲ ਮਿਲ ਕੇ ਕੀਤਾ ਸਮੂਹਿਕ ਜਬਰ ਜਨਾਹ

www.sabblok.blogspot.com
 

ਮੇਰਠ, 22 ਜੁਲਾਈ (ਏਜੰਸੀ) – ਮੇਰਠ ਦੇ ਨੌਚੰਦੀ ਥਾਣਾ ਖੇਤਰ ਦੀ ਸ਼ਾਸਤਰੀ ਨਗਰ ਕਲੋਨੀ ‘ਚ 12ਵੀਂ ਜਮਾਤ ਦੀ ਇੱਕ ਨਾਬਾਲਗ ਵਿਦਿਆਰਥਣ ਦੇ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੁਕਰਮ ਕਰਨ ਵਾਲੇ ਦੋਸ਼ੀਆਂ ‘ਚੋਂ ਇੱਕ ਦੋਸ਼ੀ ਲੜਕੀ ਦਾ ਫੇਸਬੁਕ ਫਰੈਂਡ ਹੈ। ਦੋਸ਼ੀਆਂ ‘ਚੋਂ ਇੱਕ ਨੌਜਵਾਨ ਨੇ ਪਹਿਲਾਂ ਲੜਕੀ ਨਾਲ ਫੇਸਬੁਕ ‘ਤੇ ਦੋਸਤੀ ਕੀਤੀ। ਦੋਸਤੀ ਦਾ ਇਹ ਸਿਲਸਿਲਾ ਕਾਫ਼ੀ ਲੰਬੇ ਸਮੇਂ ਤੱਕ ਜਾਰੀ ਰਿਹਾ।
ਲੜਕੀ ਨੂੰ ਨੌਜਵਾਨ ਨੇ ਉਸ ਵਕਤ ਆਪਣੀ ਕਾਰ ‘ਚ ਬਿਠਾਇਆ ਜਦੋਂ ਉਹ ਟਿਊਸ਼ਨ ਪੜ੍ਹ ਕੇ ਪਰਤ ਰਹੀ ਸੀ। ਨੌਜਵਾਨ ਨੇ ਆਪਣੇ ਹੋਰ ਦੋਸਤਾਂ ਦੇ ਨਾਲ ਮਿਲ ਕੇ ਸਮੂਹਿਕ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਪੀੜਤਾ ਨੂੰ ਬਦਹਵਾਸ ਹਾਲਤ ‘ਚ ਪੀ . ਵੀ . ਐਸ ਮਾਲ ਰੋਡ ‘ਤੇ ਛੱਡ ਕੇ ਫਰਾਰ ਹੋ ਗਏ। ਪੀੜਤਾ ਦੇ ਗੁਆਂਢੀ ਦੀ ਮੰਨੀਏ ਤਾਂ ਪਹਿਲਾਂ ਪੁਲਿਸ ਪ੍ਰਭਾਵਸ਼ਾਲੀ ਦੋਸ਼ੀਆਂ ਦੇ ਦਬਾਅ ‘ਚ ਸੀ ਤੇ ਪੀੜਤਾ ਦੀ ਸ਼ਿਕਾਇਤ ਤੱਕ ਦਰਜ ਨਹੀਂ ਕੀਤੀ ਜਾ ਰਹੀ ਸੀ। ਪਰ ਵਿਰੋਧ ਦੇ ਬਾਅਦ ਪੁਲਿਸ ਦੇ ਉੱਚ- ਅਧਿਕਾਰੀਆਂ ਨੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।