Pages

Friday, 5 July 2013

ਥਾਣੇਦਾਰ ਸੁਰਜੀਤ ਨੇ ਸਰਕਾਰੀ ਅੱਤਵਾਦ ਦੀ ਸੱਚਾਈ ਨੰਗੀ ਕੀਤੀ : ਜਥੇ. ਨੰਦਗੜ੍ਹ

www.sabblok.blogspot.com


ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੀ ਸਰਕਾਰ ਅਤੇ ਪੁਲਸ ਅਫਸਰਾਂ ਨੂੰ ਕਟਹਿਰੇ ’ਚ ਖੜਾ ਕੀਤਾ ਜਾਵੇ

ਬਰਨਾਲਾ, 4 ਜੁਲਾਈ (ਜਗਸੀਰ ਸਿੰਘ ਸੰਧੂ): ਪੁਲਸ ਕੈਟ ਤੋਂ ਥਾਣੇਦਾਰ ਬਣੇ ਸੁਰਜੀਤ ਸਿੰਘ ਵੱਲੋਂ ਕੀਤੇ ਗਏ ਇਕਬਾਲ ਨੇ ਉਸ ਸੱਚ ਨੂੰ ਨੰਗਾ ਕਰ ਦਿੱਤਾ ਹੈ ਕਿ ਮੌਕੇ ਦੀ ਜਾਲਮ ਸਰਕਾਰ ਅਤੇ ਪੁਲਸ ਦੇ ਕਈ ਉਚ ਅਧਿਕਾਰੀ ਨੇ ਕਿਸ ਤਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡੀ ਹੈ ਅਤੇ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਹੈ। ਇਹ ਪ੍ਰਤੀਕਰਮ ਪ੍ਰਗਟ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਲਈ ਕਿਹੜੀ ਸਰਕਾਰ ਅਤੇ ਕਿਹੜੇ ਕਿਹੜੇ ਪੁਲਸ ਅਫਸਰ ਜਿੰਮੇਵਾਰ ਹਨ। ਜਥੇਦਾਰ ਨੰਦਗੜ੍ਹ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤੀ ਅਦਾਲਤਾਂ ਅਤੇ ਸਰਕਾਰ ਸਿਰਫ਼ ਪੁਲਸ ਹਿਰਾਸਤ ਵਿੱਚ ਲਏ ਗਏ ਇਕਬਾਲੀਆ ਬਿਆਨ ਨੂੰ ਅਧਾਰ ਬਣਾਕੇ ਪ੍ਰੋ: ਭੁੱਲਰ ਨੂੰ ਫਾਂਸੀ ਦੇਣ ਲਈ ਕਾਹਲੀ ਹੋਈ ਪਈ ਹੈ ਅਤੇ ਦੂਸਰੇ ਪਾਸੇ ਪੁਲਸ ਦਾ ਇੱਕ ਥਾਣੇਦਾਰ ਸ਼ਰੇਆਮ ਬਿਨਾਂ ਕਿਸੇ ਦਬਾਅ ਦੇ ਇਕਬਾਲ ਕਰ ਰਿਹਾ ਹੈ ਕਿ ਉਸਨੇ ਇੱਕ ਸੌ ਦੇ ਕਰੀਬ ਨਿਰਦੋਸ਼ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਬਣਾਏ ਹਨ। ਹੁਣ ਭਾਰਤੀ ਨਿਆਂ ਪ੍ਰਣਾਲੀ ਨੂੰ ਇਸ ਥਾਣੇਦਾਰ ਵੱਲੋਂ ਕੀਤੇ ਇਕਬਾਲ ਬਾਰੇ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਅਤੇ ਸਿੱਖ ਨਸ਼ਲਕੁਸ਼ੀ ਲਈ ਜਿੰਮੇਵਾਰ ਮੌਕੇ ਦੀ ਸਰਕਾਰ ਅਤੇ ਪੁਲਸ ਅਫਸਰਾਂ ਨੂੰ ਕਾਨੂੰਨ ਦੇ ਕਟਹਿਰੇ ’ਚ ਖੜਾ ਕਰਕੇ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਸ ਥਾਣੇਦਾਰ ਵੱਲੋਂ ਕੀਤੇ ਗਏ ਇੰਕਸਾਫ਼ ਨਾਲ ਇਹ ਸਚਾਈ ਸੱਭ ਦੇ ਸਾਹਮਣੇ ਆ ਗਈ ਹੈ ਕਿ ਅੱਤਵਾਦੀ ਕੌਣ ਹਨ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।