Pages

Sunday, 21 July 2013

ਨਸ਼ਿਆਂ ਤੇ ਪਤਿਤਪੁਣੇ ਤੋਂ ਬਚੋ ਗੁਰੂ ਵਾਲੇ ਬਣੋ- ਬਾਬਾ ਬਲਜੀਤ ਸਿੰਘ ਦਾਦੂਵਾਲ

www.sabblok.blogspot.com


ਪਿੰਡ ਡੱਲੇਵਾਲਾ ਦੇ ਲੋੜਵੰਦ ਪਰੀਵਾਰ ਨੂੰ ਮਕਾਨ ਦੀਆਂ ਚਾਬੀਆਂ ਸੌਂਪਦੇ ਹੋਏ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਬਾਬਾ ਅਵਤਾਰ ਸਿੰਘ ਸਾਧਾਂਵਾਲੇ। ਤਸਵੀਰ ਗੁਰਭੇਜ ਸਿੰਘ ਚੌਹਾਨ
ਫਰੀਦਕੋਟ 20 ਜੁਲਾਈ ( ਗੁਰਭੇਜ ਸਿੰਘ ਚੌਹਾਨ ) ਹਰ ਸਿੱਖ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ , ਪਤਿਤਪੁਣੇ ਨੂੰ ਤਿਆਗਕੇ ਅੰਮ੍ਰਿਤ ਛਕਕੇ ਗੁਰੂ ਵਾਲੇ ਬਣਨਾਂ ਚਾਹੀਦਾ ਹੈ। ਸੱਚਾ ਸਿੱਖ ਸਰਬੱਤ ਦਾ ਭਲਾ ਮੰਗਦਾ ਹੈ, ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦਾ। ਹਰ ਸਿੱਖ ਨੂੰ ਦਸਵੰਧ ਕੱਢਕੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਇਹ ਵਿਚਾਰ ਸੰਤ ਬਲਜੀਤ ਸਿੰਘ ਦਾਦੂਵਾਲ ਸਰਪ੍ਰਸਤ ਪੰਥਕ ਸੇਵਾ ਲਹਿਰ ਨੇ ਅੱਜ ਪਿੰਡ ਡੱਲੇਵਾਲਾ ਵਿਖੇ ਭਾਈ ਕਸ਼ਮੀਰ ਸਿੰਘ ਦੇ ਗਰੀਬ ਗੁਰਸਿੱਖ ਪਰੀਵਾਰ ਨੂੰ ਸੰਗਤ ਵੱਲੋਂ ਤਿਆਰ ਕਰਕੇ ਦਿੱਤੇ ਘਰ ਦੀਆਂ ਚਾਬੀਆਂ ਸੌਂਪਣ ਉਪਰੰਤ ਪੇਸ਼ ਕੀਤੇ। ਇਹ ਮਕਾਨ ਪੰਥਕ ਸੇਵਾ ਲਹਿਰ ਦੇ
ਸੇਵਾਦਾਰਾਂ, ਭਾਈ ਸੁਖਦੇਵ ਸਿੰਘ, ਭਾਈ ਬਲਵੰਤ ਸਿੰਘ, ਭਾਈ ਇਕਬਾਲ ਸਿੰਘ, ਭਾਈ ਪਿੰਦਰ ਸਿੰਘ ਅਤੇ ਹੋਰ ਸੇਵਕਾਂ ਦੀ ਪ੍ਰੇਰਨਾਂ ਨਾਲ ਪੰਥਕ ਸੇਵਾ ਲਹਿਰ ਦਾਦੂਵਾਲ ਵੱਲੋਂ ਤਿਆਰ ਕਰਵਾਕੇ ਦਿੱਤਾ ਗਿਆ ਹੈ। ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਪੰਥ ਦੀ ਚੜ•ਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਅਵਤਾਰ ਸਿੰਘ ਸਾਧਾਂ ਵਾਲਿਆਂ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਧੰਨਵਾਦ ਕੀਤਾ ਕਿ ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਉਨ•ਾਂ ਨੇ ਗਰੀਬ ਪਰੀਵਾਰ ਲਈ ਮਕਾਨ ਬਣਾਉਣ ਦੀ ਪ੍ਰਵਾਨਗੀ ਦਿੱਤੀ ਅਤੇ ਅੱਗੇ ਤੋਂ ਵੀ ਅਜਿਹੇ ਲੋੜਵੰਦ ਪਰੀਵਾਰਾਂ ਦੀ ਸਹਾਇਤਾ ਕਰਦੇ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਤੇ ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਜਸਵਿੰਦਰ ਸਿੰਘ ਤਿਊਣਾ, ਬਾਬਾ ਸਤਨਾਮ ਸਿੰਘ ਆਦਿ ਮਹਾਂਪੁਰਸ਼ਾਂ ਨੇ ਵੀ ਸੰਬੋਧਨ ਕੀਤਾ। ਇਸ ਇਕੱਠ ਵਿਚ ਪਿੰਡ ਵਾਸੀਆਂ ਤੋਂ ਇਲਾਵਾ ਆਸਪਾਸ ਦੇ ਪਿੰਡਾਂ ਤੋਂ ਵੀ ਸੰਗਤਾਂ ਸ਼ਾਮਲ ਹੋਈਆਂ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।