Pages

Sunday, 21 July 2013

ਭਾਸ਼ਾ ਅਧਿਆਪਕਾਂ ਦੇ ਪੈਡਗੋਜੀ ਸੈਮੀਨਾਰ ਸਫ਼ਲਤਾ ਪੂਰਵਕ ਸੰਪਨ

www.sabblok.blogspot.com

ਫ਼ਰੀਦਕੋਟ, 21 ਜੁਲਾਈ (ਚੌਹਾਨ ) – ਫ਼ਰੀਦਕੋਟ ਜਿਲੇ ਦੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਅਧਿਆਪਕਾਂ ਦੇ ਪੈਡਾਗੋਜੀ ਸੈਮੀਨਾਰ ਜਿਲਾ• ਸਿੱਖਿਆਂ ਅਤੇ ਸਿਖਲਾਈ ਸੰਸਥਾਂ ਦੇ ਪ੍ਰਿੰਸੀਪਲ ਹਰਪਾਲ ਸਿੰਘ ਅਤੇ ਇੰਨ ਸਰਵਿਸ ਸੈਟਰ ਦੇ ਪ੍ਰਿੰਸੀਪਲ ਮਨਜੀਤ ਸਿੰਘ ਦੀ ਅਗਵਾਈ ਵਿਚ  10 ਤੋਂ 20 ਜੁਲਾਈ ਤੱਕ ਤਿੰਨ ਵਰਗਾਂ ਸੈਮੀਨਰ ਲਗਾਏ  ਗਏ। ਸੈਮੀਨਾਰ ਵਿਚ ਲੈਕ: ਸੁਰਜੀਤ ਗੁਪਤਾ ਕੋਆਰਡੀਨੇਟਰ ਦੀ ਅਗਵਾਈ ਵਿਚ ਹਰਜਿੰਦਰ ਸਿੰਘ ਪੈਡਾਗੋਜੀ ਟ੍ਰੇਨਰ ਅਤੇ
ਰਾਜਿੰਦਰ ਸਿੰਘ ਸਹਾਇਕ ਟ੍ਰੇਨਰ ਵੱਲੋਂ ਪੈਡਗੋਜ ਸਬੰਧੀ ਵਿਸ਼ੇਸ ਜਾਣਕਾਰੀ ਦਿੱਤੀ। ਡਾ. ਦਵਿੰਦਰ ਸੈਫ਼ੀ ਰਿਸੋਰਸ ਪਰਸਨ ਨੇ ਪੈਡਗੋਜੀ ਨੂੰ  ਭਾਸ਼ਾ ਅਤੇ ਸਾਹਿਤ ਨਾਲ  ਸਿੱਖਣ ਅਤੇ ਸਿਖਾਉਣ ਲਈ ਮਹੱਤਵ ਪੂਰਨ ਨੁਕੱਤਿਆਂ ਤੇ ਚਾਨਣਾ ਪਾਇਆ। ਪਿੰ੍ਰਸੀਪਲ ਮਨਜੀਤ ਸਿੰਘ ਅਤੇ ਪ੍ਰਿੰਸੀਪਲ ਹਰਪਾਲ ਸਿੰਘ ਵੱਲੋਂ ਅਧਿਆਪਕਾਂ ਦੀ ਸਖ਼ਸੀਅਤ ਉਸਾਰੀ ਬਾਰੇ ਵਿਚਾਰ ਪੇਸ਼ ਕੀਤੇ । ਮੈਡਮ ਰਿੰਕੀ ਪਰਾਸਰ ਅਤੇ ਵਿਨੋਦ ਕੁਮਾਰ ਨੇ ਹਿੰਦੀ ਭਾਸ਼ਾ ਨੂੰ ਪੈਡਗੋਜੀ ਨਾਲ ਜੋੜਕੇ ਪੜਾਉਣ ਲਈ ਜਾਣਕਾਰੀ ਦਿੱਤੀ। 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।