Pages

Monday, 2 September 2013

ਮੰਗਾਂ ਮੰਨਵਾਉਣ ਅਧਿਆਪਕ ਵਲੋਂ ਰੋਸ ਰੈਲੀ 4 ਨੂੰ

www.sabblok.blogspot.com
ਗੁਰਦਾਸਪੁਰ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਆਗੂ ਕੁਲਦੀਪ ਪੂਰੋਵਾਲ, ਦਿਲਦਾਰ ਭੰਡਾਰ ਤੇ ਅਨਿਲ ਕੁਮਾਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅਧਿਆਪਕਾਂ ਦੀਆਂ ਭੱਖਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਜਥੇਬੰਦੀ ਵਲੋਂ 4 ਸਤੰਬਰ ਨੂੰ ਮੋਹਾਲੀ ਵਿਖੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਫ਼ਤਰ ਮੂਹਰੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਦੱਸਿਆ ਕਿ ਇਹ ਰੈਲੀ ਅਧਿਆਪਕਾਂ ਦੀਆਂ ਪਦਉਨਤੀਆਂ ਕਰਵਾਉਣ, ਸਕੂਲ ਕਲੱਬਿੰਗ ਰੱਦ ਕਰਵਾਉਣ, ਕੱਚੇ ਅਧਿਆਪਕ ਪੱਕੇ ਕਰਵਾਉਣ, ਖਾਲੀ ਅਸਾਮੀਆਂ ਤੇ ਰੈਗੂਲਰ ਭਰਤੀ ਕਰਵਾਉਣ, ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ 1-1-06 ਤੋਂ ਲਾਗੂ ਕਰਵਾਉਣ, ਡੀ. ਏ. ਦੀਆਂ ਕਿਸ਼ਤਾਂ ਤੇ ਪੇ-ਕਮਿਸ਼ਨ ਦਾ ਬਕਾਇਆ ਦਵਾਉਣ, ਜ਼ਿਲ੍ਹਾ ਪ੍ਰੀਸ਼ਦ ਨੂੰ ਦਿੱਤੇ ਸਕੂਲ ਵਾਪਸ ਲੈਣ, 222 ਹਾਈ ਸਕੂਲ ਰਸਮਾ ਤੋਂ ਵਾਪਸ ਸਿੱਖਿਆ ਵਿਭਾਗ ਵਿਚ ਲਿਆਉਣ, ਨਵਾਂ ਪੈਨਸ਼ਨ ਬਿੱਲ ਰੱਦ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰੋੜਾਂ ਰੁਪਏ ਦੇ ਚੈੱਕ ਸੰਗਤ ਦਰਸ਼ਨਾਂ 'ਚ ਦੇ ਰਹੇ ਹਨ, ਦੂਜੇ ਪਾਸੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਅਦਾਇਗੀਆਂ ਨਹੀਂ ਕੀਤੀਆਂ ਜਾ ਰਹੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ, ਲਵਪ੍ਰੀਤ, ਗੁਰਪ੍ਰੀਤ ਬਟਾਲਾ, ਸੁਖਵਿੰਦਰ ਰੰਧਾਵਾ, ਅਮਰੀਕ ਸਿੰਘ ਤੇ ਕਸ਼ਮੀਰ ਸਿੰਘ ਹਾਜ਼ਰ ਸਨ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।