Pages

Monday, 2 September 2013

ਹਸਪਤਾਲ ਵਾਲਿਆਂ ਲੁੱਟ ਲਈ ਅਬਲਾ ਦੀ ਇੱਜ਼ਤ

www.sabblok.blogspot.com
aniiii

ਪੁਣੇ- ਭੋਸਾਰੀ ਵਿਖੇ ਲੋਕਲ ਬਾਡੀਜ਼ ਦੇ ਇਕ ਹਸਪਤਾਲ ‘ਚ ਦਿਮਾਗੀ ਤੌਰ ‘ਤੇ ਕਮਜ਼ੋਰ ਇਕ ਔਰਤ ਨਾਲ ਲਿਫਟ ‘ਚ ਹਸਪਤਾਲ ਦੇ ਵਾਰਡ ਬੁਆਏ ਅਤੇ ਇਕ ਸੁਰੱਖਿਆ ਕਰਮਚਾਰੀ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਪੁਲਸ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੋਲਣ ‘ਚ ਅਸਮਰੱਥ 30 ਸਾਲਾ ਔਰਤ ਨੂੰ 26 ਅਗਸਤ ਨੂੰ ਸਿਹਤ ਸੰਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਪੁਲਸ ਨੇ ਦੱਸਿਆ ਕਿ 29 ਅਗਸਤ ਨੂੰ ਔਰਤ ਨੂੰ ਦੂਜੇ ਵਾਰਡ ‘ਚ ਲਿਜਾਣ ਦੇ ਬਹਾਨੇ ਦੋਸ਼ੀ ਉਸ ਨੂੰ ਲਿਫਟ ‘ਚ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ 31 ਅਗਸਤ ਨੂੰ ਹਸਪਤਾਲ ਤੋਂ ਛੁੱਟੀ ਮਿਲਣ ‘ਤੇ ਔਰਤ ਆਪਣੇ ਟਿਕਾਣੇ ‘ਤੇ ਪੁੱਜੀ, ਜਿੱਥੇ ਉਸ ਨੇ ਸੰਕੇਤਾਂ ਭਾਸ਼ਾ ‘ਚ ਇਸ ਵਾਰਦਾਤ ਬਾਰੇ ਦੱਸਿਆ। ਪੁਲਸ ਨੇ ਦੱਸਿਆ ਕਿ ਇਸ ਸਿਲਸਿਲੇ ‘ਚ ਮਾਮਲਾ ਦਰਜ ਕਰ ਕੇ, ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।