Pages

Monday, 2 September 2013

ਆਸਾ ਰਾਮ ਨੇ ਆਸ਼ਰਮ ‘ਚ ਪੀੜਤਾ ਨਾਲ ਹੋਣ ਦੀ ਗੱਲ ਮੰਨੀ

www.sabblok.blogspot.com

ਜੋਧਪੁਰ : ਨਾਬਾਲਗ ਲੜਕੀ ਨਾਲ ਯੌਨ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫਤਾਰ ਆਸਾ ਰਾਮ ਨੇ ਪੁਲਸ ਦੇ ਸਾਹਮਣੇ ਆਸ਼ਰਮ ‘ਚ ਪੀੜਤਾ ਨਾਲ ਹੋਣ ਦੀ ਗੱਲ ਸਹੀ ਮੰਨੀ ਹੈ। ਹਾਲਾਂਕਿ ਆਸਾ ਰਾਮ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਪੁਲਸ ਨੇ ਉਸ ਦੀ ਮਰਦਾਨਗਰੀ ਦੀ ਜਾਂਚ ਕਰਵਾਈ ਤਾਂ ਰਿਪੋਰਟ ਸਹੀ ਪਾਈ ਗਈ। ਪੁਲਸ ਐਤਵਾਰ ਦੀ ਰਾਤ ਘਟਨਾ ਦੀ ਜਾਂਚ ਲਈ ਆਸਾ ਰਾਮ ਨੂੰ ਉਸ ਦੇ ਮਣਾਈ ਆਸ਼ਰਮ ਲੈ ਕੇ ਗਈ ਅਤੇ ਉਸ ਦੀ ਕੁਟੀਆ ‘ਚ ਪੁੱਛ-ਗਿੱਛ ਕੀਤੀ ਪਰ ਆਸਾ ਰਾਮ ਦੋਸ਼ਾਂ ਦੇ ਸੰਬੰਧ ‘ਚ ਇਨਕਾਰ ਕਰਦੇ ਰਹੇ। ਪੁਲਸ ਸੂਤਰਾਂ ਅਨੁਸਾਰ ਸਬੂਤਾਂ ਨੂੰ ਪੁਖਤਾ ਕਰਨ ਲਈ ਐਤਵਾਰ ਨੂੰ ਇਕ ਮੈਡੀਕਲ ਟੀਮ ਤੋਂ ਉਸ ਦੇ ਮਰਦਾਨਗੀ ਦੀ ਜਾਂਚ ਵੀ ਕਰਵਾਈ ਜੋ ਸਹੀ ਪਾਈ ਗਈ। ਸੂਤਰਾਂ ਅਨੁਸਾਰ ਆਸਾ ਰਾਮ ਨੂੰ ਸੋਮਵਾਰ ਫਿਰ ਕੋਰਟ ‘ਚ ਪੇਸ਼ ਕਰ ਕੇ ਪੁਲਸ ਹਿਰਾਸਤ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਆਸਾ ਰਾਮ ਨੂੰ 31 ਅਗਸਤ ਦੀ ਦੇਰ ਰਾਤ ਇੰਦੌਰ ਤੋਂ ਗ੍ਰਿਫਤਾਰ ਕਰ ਕੇ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਇਕ ਦਿਨ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਆਸਾ ਰਾਮ ਦੇ ਸੇਵਾਦਾਰ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਰਾਜਸਥਾਨ ‘ਚ ਹਥਿਆਰਬੰਦ ਬਲ ਦੀ ਪਹਿਲੀ ਬਟਾਲੀਅਨ ਦੇ ਸਾਹਮਣੇ ਮੀਡੀਆ ਕਰਮਚਾਰੀਆਂ ਨਾਲ ਫੋਟੋਗ੍ਰਾਫੀ ਕਰਦੇ ਹੋਏ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਤਰ੍ਹਾਂ ਪਾਲਰੋਡ ਸਥਿਤ ਆਸਾ ਰਾਮ ਦੇ ਆਸ਼ਰਮ ਦੇ ਸਾਹਮਣੇ ਮੀਡੀਆ ਕਰਮਚਾਰੀਆਂ ਨਾਲ ਕੁੱਟਮਾਰ ਅਤੇ ਬਾਅਦ ‘ਚ ਪੁਲਸ ਕਾਰਵਾਈ ਦੀ ਮੋਬਾਈਲ ਤੋਂ ਵੀਡੀਓਗ੍ਰਾਫੀ ਕਰਦੇ ਹੋਏ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।