Pages

Sunday, 20 October 2013

ਮੋਦੀ ਦੀ ਰੈਲੀ ਲਈ 11 ਰੇਲਗੱਡੀਆਂ ਅਤੇ 30 ਫੁੱਟ ਦੇ ਸਕ੍ਰੀਨ ਦਾ ਪ੍ਰਬੰਧ

www.sabblok.blogspot.com

modi221 

ਪਟਨਾ- ਭਾਜਪਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਉਨ੍ਹਾਂ ਦੇ ਵਿਰੋਧੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਘਰੇਲੂ ਮੈਦਾਨ ‘ਚ ਇੱਥੇ 27 ਅਕਤੂਬਰ ਨੂੰ ਹੋਣ ਵਾਲੀ ਪਹਿਲੀ ਰੈਲੀ ਨੂੰ ਸਫਲ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਪਾਰਟੀ ਨੇ ‘ਹੁੰਕਾਰ ਰੈਲੀ’ ਲਈ 11 ਰੇਲਗੱਡੀਆਂ ਰਾਖਵੀਂਆਂ ਕੀਤੀਆਂ ਹਨ। ਰੈਲੀ ਦੌਰਾਨ ਮੰਚ ਦੇ ਪਿੱਛੇ ਇਕ ਵੱਡਾ ਸਕ੍ਰੀਨ ਲਾਇਆ ਜਾਵੇਗਾ ਤਾਂ ਕਿ ਉਸ ਵਿਚ ਗੁਜਰਾਤ ਦੇ ਮੁੱਖ ਮੰਤਰੀ ਦਾ ਇਕ ਵਿਸ਼ਾਲ ਅਕਸ ਨਜ਼ਰ ਆ ਸਕੇ। 30 ਫੁੱਟ ਦੇ ਇਸ ਸਕ੍ਰੀਨ ਦੇ ਰਾਹੀਂ ਨਾਲੰਦਾ ਯੂਨੀਵਰਸਿਟੀ, ਬੋਧ ਗਯਾ ਮੰਦਰ, ਗੋਲ ਘਰ ਸਮੇਤ ਰਾਜ ਦੇ ਪ੍ਰਸਿੱਧ ਇਤਿਹਾਸਕ ਥਾਵਾਂ ਅਤੇ ਮਹਾਨ ਸ਼ਖਸੀਅਤਾਂ ਦੇ ਸਲਾਈਡ ਸ਼ੋਅ ਦਿਖਾਏ ਜਾਣਗੇ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।