SABBLOK.. Sachi Khabar-Sach Da Haani
online newspaper
Pages
(Move to ...)
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
▼
Tuesday, 22 October 2013
ਜਨਤਾ ‘ਤੇ ਲਗਾਏ ਗਏ ਟੈਕਸਾਂ ‘ਤੇ ਭਾਜਪਾ ਆਪਣੀ ਸਥਿਤੀ ਸਪੱਸ਼ਟ ਕਰੇ : ਮਾ. ਰਮੇਸ਼
www.sabblok.blogspot.com
ਮੁਕੇਰੀਆਂ(ਜੱਜ)-ਜਦੋਂ ਦੀ ਰਾਜ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਜਨਤਾ ਇਸ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਬੇਹੱਦ ਦੁਖੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਿਸ਼ੇਸ਼ ਮੁਲਾਕਾਤ ਦੌਰਾਨ ਸਕੱਤਰ ਪੰਜਾਬ ਕਾਂਗਰਸ ਅਤੇ ਸੀਨੀਅਰ ਨੇਤਾ ਮਾ. ਰਮੇਸ਼ ਚੰਦਰ ਨੇ ਕਰਦਿਆਂ ਕਿਹਾ ਕਿ ਸਰਕਾਰ ਨੇ ਜਨਤਾ ‘ਤੇ ਪ੍ਰਾਪਰਟੀ ਟੈਕਸ ਲਗਾ ਦਿੱਤਾ ਹੈ, ਜਿਸ ਸੰਬੰਧੀ ਜਨਤਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਇਸ ਸੰਬੰਧੀ ਭਾਜਪਾ ਨੇ ਆਪਣੀ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ ਕਿ ਉਹ ਲੋਕਾਂ ‘ਤੇ ਲਗਾਏ ਗਏ ਟੈਕਸਾਂ ਦੇ ਹੱਕ ਵਿਚ ਹੈ ਜਾਂ ਵਿਰੋਧ ਵਿਚ ਜੇਕਰ ਉਹ ਵਿਰੋਧ ਵਿਚ ਹੈ ਤਾਂ ਇਨ੍ਹਾਂ ਟੈਕਸਾਂ ਨੂੰ ਹਟਾਉਣ ਲਈ ਕੀ ਕਰ ਰਹੀ ਹੈ। ਮੌਜੂਦਾ ਪੰਜਾਬ ਸਰਕਾਰ ਵਲੋਂ ਇਹ ਜੋ ਟੈਕਸ ਅੰਨ੍ਹੇਵਾਹ ਜਨਤਾ ‘ਤੇ ਲਗਾਏ ਗਏ ਹਨ, ਚਾਹੇ ਉਹ ਕਾਲੋਨੀਆਂ, ਪੈਲੇਸਾਂ, ਇੰਡਸਟਰੀਆਂ, ਬਿਜਲੀ ਟਰਾਂਸਪੋਰਟ, ਰੇਤ- ਬੱਜਰੀ, ਪੈਟਰੋਲ ਤੇ ਵੈਟ ‘ਤੇ ਟੈਕਸ ਹੋਣ, ਇਨ੍ਹਾਂ ਸਭ ਦਾ ਜਵਾਬ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਵਿਚ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਰਾਜ ਵਿਚ ਜਦੋਂ ਕਾਂਗਰਸ ਦੀ ਸਰਕਾਰ ਸਨ ਤਦ ਰਾਜ ਵਿਚ ਵਿਕਾਸ ਹੋਏ, ਜਨਤਾ ਦੇ ਕਲਿਆਣ ਲਈ ਕੇਂਦਰ ਸਰਕਾਰ ਨੇ ਲਾਭਕਾਰੀ ਯੋਜਨਾਵਾਂ ਬਣਾਈਆਂ, ਆਰ. ਟੀ. ਆਈ., ਮਿਡ-ਡੇ-ਮੀਲ, ਨਰੇਗਾ ਸਕੀਮ, ਖਾਦ ਸੁਰੱਖਿਆ ਬਿੱਲ, ਕਈ ਪ੍ਰਕਾਰ ਦੀਆਂ ਲਾਭਕਾਰੀ ਸਕੀਮਾਂ ਜਨਤਾ ਦੀ ਭਲਾਈ ਲਈ ਬਣਾਈਆਂ। ਇਸ ਮੌਕੇ ਨਰਿੰਦਰ ਸ਼ਰਮਾ ਬਲਾਕ ਜਨਰਲ ਸਕੱਤਰ, ਕੁਲਦੀਪ ਭੋਲੂ, ਸਤਪਾਲ ਮਹਿਰਾ ਤੇ ਰਣਵੀਰ ਸਿੰਘ ਆਦਿ ਹਾਜ਼ਰ ਸਨ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।
‹
›
Home
View web version
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।