Pages

Saturday, 19 October 2013

ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਮਨਾਇਆ

www.sabblok.blogspot.com
 ਵਾਲਮੀਕ ਸਮਾਜ ਦੇ ਬਾਨੀ ਸੰਤ ਵਾਲਮੀਕ ਜੀ ਦੇ ਜਨਮ ਦਿਹਾੜੇ ਤੇ “ਕੇਕ” ਕੱਟ ਕੇ ਜਨਮ ਦਿਹਾੜਾ ਮਨਾਉਦੇ ਸੋਨੂੰ ਸ਼ੇਰਗਿੱਲ ਆਦਿ। 
ਭਿੱਖੀਵਿੰਡ 19 ਅਕਤੂਬਰ (ਭੁਪਿੰਦਰ ਸਿੰਘ)--ਵਾਲਮੀਕ ਸਮਾਜ ਧਰਮ ਸਮਾਜ ਦੇ ਆਗੂ ਸੋਨੂੰ ਸ਼ੇਰਗਿੱਲ,ਹਰਚੰਦ ਸਿੰਘ,ਰੇਸ਼ਮ ਸਿੰਘ ਸੋਨੀ,ਅੰਗਰੇਜ ਸਿੰਘ ਗੇਜਾ,ਗੁਰਜੀਤ ਸਿੰਘ ਮਿੰਟੂ,ਰਾਕੇਸ਼ ਸਿੰਘ,ਮਿੰਟੂ,ਸੋਨਾ,ਰਾਣਾ ਸਤਿਨਾਮ ਸਿੰਘ ਸਮੇਤ ਆਦਿ ਵੱਲੋ ਵਾਲਮੀਕ ਸਮਾਜ ਦੇ ਸੰਤ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਪੱਟੀ ਰੋਡ ਵਿਖੇ “ਕੇਕ ਕੱਟ” ਕੇ ਮਨਾਇਆ ਗਿਆ।ਇਸ ਸਮੇ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੋਨੂੰ ਸ਼ੇਰਗਿੱਲ ਨੇ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਆਖਿਆ ਕਿ ਭਗਤ ਜੀ ਦੇ ਜਨਮ ਦਿਹਾੜੇ ਤੇ ਸਾਨੂੰ ਸਾਰਿਆ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਉਹਨਾ ਦੇ ਦਿਖਾਏ ਹੋਏ ਮਾਰਗਾ ਤੇ ਚੱਲ ਕੇ ਜਿਥੇ ਮਨੁੱਖਤਾ ਦੀ ਸੇਵਾ ਕਰ ਸਕੀਏ ਉਥੇ ਆਪਣਾ ਜੀਵਨ ਵੀ ਸੰਵਾਰ ਲਈਏ।ਇਸ ਸਮੇ ਇਕੱਠੇ ਹੋਏ ਲੋਕਾਂ ਨੂੰ ਕੇਕ ਤੇ ਬਰਫੀ ਵੰਡੀ ਗਈ। 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।