Pages

Saturday, 2 November 2013

ਰੋਹਿਤ ਸ਼ਰਮਾ ਨੇ 16 ਛਿੱਕੇ ਜੜ ਕੇ ਦੋ ਸੈਕੜੇ ਬਣਾਏ

www.sabblok.blogspot.com
  ਬੈਂਗਲੌਰ ਵਿੱਚ ਆਸਟਰੇਲੀਆ ਦੇ ਖਿਲਾਫ਼  ਖੇਡੇ ਜਾ ਰਹੇ ਇੱਕ ਦਿਨਾਂ ਮੈਚ  ਵਿੱਚ ਭਾਰਤ ਦੇ ਰੋਹਿਤ ਸ਼ਰਮਾ ਨੇ ਧਮਾਕੇਦਾਰ ਦੂਹਰਾ ਸੈਕੜਾ ਜੜ  ਦਿੱਤਾ । ਉਸਨੇ  158 ਗੇਂਦਾਂ ਉਪਰ 16 ਛਿੱਕੇ ਅਤੇ 12 ਚੌਂਕੇ ਲਾ ਕੇ 209 ਦੌੜਾਂ ਬਣਾਈਆਂ।
ਇੱਕ ਦਿਨਾਂ ਮੈਚ ਵਿੱਚ ਦੂਹਰਾ ਸੈਕੜਾ  ਦੌੜਾਂ  ਪ੍ਰਾਪਤ ਕਰਨ ਉਹ ਤੀਜੇ ਬੱਲੇਬਾਜ਼ ਹਨ। ਪਹਿਲਾਂ  ਭਾਰਤ ਦੇ ਵੀਰੇਂਦਰ ਸਹਿਵਾਗ ਨੇ 219  ਦੌੜਾਂ  ਅਤੇ ਸਚਿਨ ਤੇਂਦੁਲਕਰ ਨੇ 200 ਦੌੜਾਂ ਬਣਾਈਆਂ।
ਇਸਤੋਂ ਬਿਨਾ ਉਸਨੇ  ਛਿੱਕਿਆਂ ਦੀ ਹਨੇਰੀ ਲਿਆਉਂਦੇ ਹੋਏ ਕਈ  ਨਵੇਂ ਰਿਕਾਰਡ ਬਣਾ ਦਿੱਤੇ।
 ਉਹਨਾਂ ਕੁੱਲ੍ਹ 16 ਛਿੱਕੇ ਲਾਏ ਜੋ ਇੱਕ ਰੋਜਾ ਮੈਚ ਦੀ ਇੱਕ ਪਾਰੀ ਵਿੱਚ ਕਿਸੇ ਵੀ  ਬੱਲੇਬਾਜ਼ ਦੁਆਰਾ ਮਾਰੇ ਗਏ ਸਭ ਤੋਂ ਜਿ਼ਆਦਾ ਛਿੱਕੇ ਹਨ।
 ਰੋਹਿਤ ਨੇ ਆਪਣਾ  ਸੈਕੜਾ  114 ਗੇਦਾਂ ਉਪਰ 4 ਚੌਂਕੇ  ਅਤੇ 6 ਛਿੱਕਿਆਂ ਦੀ ਮੱਦਦ ਨਾਲ ਪੂਰਾ ਕੀਤਾ । ਸੈਕੜਾ ਪੂਰਾ ਹੁੰਦੇ ਹੀ ਉਹ ਹਮਲਾਵਰ ਹੋ ਗਿਆ  ਬਾਕੀ 109 ਰਨ ਉਸਨੇ ਸਿਰਫ਼ 44 ਗੇਦਾਂ  ਉਪਰ 10 ਛਿੱਕੇ ਅਤੇ 8 ਚੌਂਕਿਆਂ ਨਾਲ ਬਣਾ ਦਿੱਤੇ ।
  ਰੋਹਿਤ ਸ਼ਰਮਾ ਦੇ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ 384 ਦੌੜਾਂ  ਦਾ ਟੀਚਾ  ਦਿੱਤਾ ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।