Pages

Saturday, 2 November 2013

ਡੇਰਾ ਬਿਆਸ ਜਾ ਰਿਹਾ ਟਰੱਕ ਪੁਲ ਤੋਂ ਹੇਠਾਂ ਡਿੱਗਾ, 4 ਮੌਤਾਂ

www.sabblok.blogspot.com
ਸੁਭਾਨਪੁਰ.02 ਨਵੰਬਰ.ਜੱਜ, ਸਤਨਾਮ. – ਅੱਜ ਸਵੇਰੇ ਸੂਰਾਨੁੱਸੀ ਤੋਂ ਡੇਰਾ ਬਿਆਸ ਜਾ ਰਹੇ ਟਾਟਾ 407 ਦੇ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ 346423__sarakਡਿਗਣ ਨਾਲ 3 ਵਿਅਕਤੀ ਮੌਕੇ ‘ਤੇ ਮਾਰੇ ਗਏ ਜਦ ਕਿ ਇਕ ਵਿਅਕਤੀ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਇਸ ਹਾਦਸੇ ਵਿਚ 15 ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਸੂਰਾਨੁਸੀ, ਭਤੀਜਾ, ਰਸੂਲਪੁਰ, ਰਾਏਪੁਰ, ਬੱਲਾਂ ਆਦਿ ਪਿੰਡਾਂ ਦੇ ਸ਼ਰਧਾਲੂ ਸੂਰਾਨੁੱਸੀ ਸੈਂਟਰ ਜਲੰਧਰ ਤੋਂ ਟਾਟਾ 407 ਨੰਬਰ ਪੀਬੀ08 ਐਲ9757 ਵਿਚ ਬੈਠ ਕੇ ਡੇਰਾ ਬਿਆਸ ਜਾ ਰਹੇ ਸਨ ਕਿ ਜਲੰਧਰ- ਅੰਮ੍ਰਿਤਸਰ ਜੀ.ਟੀ ਰੋਡ ‘ਤੇ ਸਥਿਤ ਸੁਭਾਨਪੁਰ ਤੋਂ ਥੋੜ੍ਹੀ ਦੂਰ ਜਦ ਇਹ ਗੱਡੀ ਗੁਰਦੁਆਰਾ ਸੰਤਸਰ ਦੇ ਨੇੜੇ ਪੁੱਜੀ ਤਾਂ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪੁਲ ਤੋਂ ਹੇਠਾਂ ਡਿਗ ਪਈ। ਜਿਸ ਕਾਰਨ ਗੱਡੀ ਚਾਲਕ ਬਲਰਾਜ ਸਿੰਘ ਪੁੱਤਰ ਕੁੰਦਨ ਸਿੰਘ (55) ਵਾਸੀ ਮਨਸੂਰਵਾਲਪੁਰ ਥਾਣਾ ਆਦਮਪੁਰ, ਬਲਵੀਰ ਚੰਦ ਵਿਰਦੀ ਪੁੱਤਰ ਰਤਨ ਚੰਦ (50) ਸਾਲ ਵਾਸੀ ਰਾਏਪੁਰ ਰਸੂਲਪੁਰ ਅਤੇ ਪ੍ਰੀਤਮ ਦਾਸ ਪੁੱਤਰ ਸੁਰਜਨ ਰਾਮ ਵਾਸੀ ਭਤੀਜਾ ਦੀ ਮੌਕੇ ‘ਤੇ ਮੌਤ ਹੋ ਗਈ, ਜਦ ਕਿ ਸੁਖਵਿੰਦਰ ਕੁਮਾਰ (32) ਪੁੱਤਰ ਦੌਲਤ ਰਾਮ ਵਾਸੀ ਭਤੀਜਾ ਦੀ ਹਸਪਤਾਲ ਵਿਚ ਪਹੁੰਚਣ ਉਪਰੰਤ ਮੌਤ ਹੋ ਗਈ। ਹਾਦਸੇ ਵਿਚ ਜ਼ਖ਼ਮੀ ਹੋਏ 15 ਦੇ ਕਰੀਬ ਸ਼ਰਧਾਲੂਆਂ ਨੂੰ ਪਹਿਲਾਂ ਨੇੜੇ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਇਸ ਤੋਂ ਬਾਅਦ ਉਨ੍ਹਾਂ ਨੂੰ ਬਿਆਸ ਹਸਪਤਾਲ ਵਿਚ ਭੇਜ ਦਿੱਤਾ ਗਿਆ। ਜ਼ਖ਼ਮੀਆਂ ਵਿਚ ਤਾਨੀਆ (4 ਸਾਲ) ਪੁੱਤਰੀ ਦੌਲਤ ਰਾਮ ਵਾਸੀ ਸੂਰਾਨੁੱਸੀ, ਨੰਦਨੀ (14) ਪੁੱਤਰੀ ਬਲਦੇਵ ਰਾਜ, ਪਰਮਜੀਤ ਕੌਰ (43) ਪਤਨੀ ਨਿਰੰਜਨ ਪਾਲ, ਸੁਖਵਿੰਦਰ ਸਿੰਘ (7 ਸਾਲ), ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਪੁੱਤਰ ਬਲਦੀਸ਼ ਵਿਰਦੀ, ਗਿਆਨ ਕੌਰ ਪਤਨੀ ਗੁਰਦਿਆਲ ਸਿੰਘ ਵਾਸੀ ਰਸੂਲਪੁਰ, ਪੂਨਮ ਪੁੱਤਰੀ ਜਸਵਿੰਦਰ ਵਾਸੀ ਭਤੀਜਾ, ਕਾਂਤਾ ਪਤਨੀ ਸੁਖਵਿੰਦਰ ਕੁਮਾਰ ਵਾਸੀ ਭਤੀਜਾ, ਕਰਮਜੀਤ ਕੌਰ, ਪੂਨਮ, ਗੁਰਜੀਤ ਕੌਰ ਆਦਿ ਸ਼ਾਮਲ ਹਨ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।