Pages

Tuesday, 24 December 2013

ਬੰਦੀ ਸਿੱਖ ਰਿਹਾਈ ਮੋਰਚੇ ਨੂੰ ਤਾਰਪੀਡੋ ਕਰਨ ਲਈ ਹਾਕਮਾਂ ਦੀ ਆਖਰੀ ਕੋਸ਼ਿਸ਼

www.sabblok.blogspot.com
ਬੰਦੀ ਸਿੱਖ ਰਿਹਾਈ ਮੋਰਚੇ ਨੂੰ ਤਾਰਪੀਡੋ ਕਰਨ ਲਈ ਹਾਕਮਾਂ ਦੀ ਆਖਰੀ ਕੋਸ਼ਿਸ਼
ਬਾਦਲ ਦੇ ਇਸਾਰੇ ਤੇ ਜਥੇਦਾਰਾਂ ਨੇ ਜਾਰੀ ਕੀਤਾ ਆਦੇਸ਼:   ਭਾਈ ਢਕਾਣਸੂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋ ਭਾਈ ਗੁਰਬਖ਼ਸ ਸਿੰਘ ਖਾਲਸਾ ਲਈ ਭੁੱਖ ਹੜਤਾਲ ਖਤਮ ਕਰਨ ਹਿੱਤ ਜਾਰੀ ਕੀਤੇ ਗਏ ਆਦੇਸ਼ ਉਪਰ ਬਹੁਤ ਕਿੰਤੂ-ਪ੍ਰੰਤੂ ਹੋ ਰਿਹਾ ਹੈ । ਬੰਦੀ ਸਿੰਘਾਂ ਦੀ ਰਿਹਾਈ ਲਈ ਦੇਸ਼-ਵਿਦੇਸ਼ ਦੇ ਸਿੱਖ ਇੰਤਜਾਰ ਕਰਦੇ ਹੋਏ ਹਰ ਪਲ ਚੰਗੀ ਖ਼ਬਰ ਪੜਨ-ਸੁਨਣ ਲਈ ਬੇਚੈਨ ਸਨ ਪਰ ਉਹਨਾਂ ਨੂੰ ਜੋ ਪੜਨ-ਸੁਨਣ ਮਿਲਿਆ ਉਸ ਨਾਲ ਜਥੇਦਾਰਾਂ ਦੀਆਂ ਬਾਦਲ ਪਰਿਵਾਰ ਦੀ ਜੀ ਹਜੂਰੀ ਬਾਰੇ ਕੀਤੀਆਂ ਜਾਂਦੀਆਂ ਟਿੱਪਣੀਆਂ ਸੱਚ ਦਾ ਰੂਪ ਧਾਰਨ ਕਰ ਗਈਆਂ ।
ਗੁਰਦਵਾਰਾ ਸ੍ਰੀ ਅੰਬ ਸਾਹਿਬ ਦੇ ਦੋ ਦੌਰਿਆਂ ਤੋ ਪ੍ਰਭਾਵਤ ਸਿੰਘ ਸਾਹਿਬ ਦਾ ਸੁਖਬੀਰ ਬਾਦਲ ਨਾਲ ਅਮ੍ਰਿਤਸਰ ਫੇਰੀ ਦੌਰਾਨ ਹੋਈ ਇੱਕ ਗੁਪਤ ਗੱਲਬਾਤ ਨੇ ਜਥੇਦਾਰਾਂ ਦੇ ਜੋ ਬਰੇਨ ਵਾਸ਼ ਕੀਤੇ ਉਸਤੋ ਸਿੱਖ ਜਗਤ ਭਲੀ ਬਾਂਤ ਜਾਣੂ ਹੈ ਕਿ ਉਸ ਦਿਨ ਤੋ ਬਾਅਦ ਜਥੇਦਾਰ ਦੀ ਬੋਲੀ ਹੀ ਬਦਲ ਗਈ । ਪਰ ਚਾਲੀ ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਸਿੰਘ ਦੀ ਜਥੇਦਾਰਾਂ ਨੂੰ ਇੱਕਦਮ ਹੀ ਫਿਕਰ ਹੋ ਜਾਣਾ ਅਤੇ ਆਦੇਸ਼ ਜਾਰੀ ਕਰ ਦੇਣਾ ਇਹ ਗੱਲ ਆਮ ਸਿੱਖਾਂ ਦੇ ਗਲੇ ਹੇਠ ਨਹੀ ਉੱਤਰ ਰਹੀ । ਕੱਲ ਦੇ ਆਦੇਸ਼ ਬਾਰੇ ਗੱਲਬਾਤ ਕਰਦੇ ਹੋਏ ਬਹੁਤ ਸਾਰੇ ਸਿੱਖਾਂ ਨੇ ਇਹੀ ਕਿਹਾ ਹੈ ਕਿ ਇਹ ਸਭ ਬਾਦਲ ਸਾਹਿਬ ਦੀ ਹੀ ਸੋਚੀ ਸਮਝੀ ਸਕੀਮ ਅਧੀਨ ਹੋ ਰਿਹਾ ਹੈ । ਜੇਕਰ ਬਾਦਲਾਂ ਦੀ ਇਹ ਸਕੀਮ ਸਿਰੇ ਚੜਦੀ ਹੈ ਤਾਂ ਮਤਲਬ ਹੈ ਭਾਈ ਗੁਰਬਖ਼ਸ ਸਿੰਘ ਅਪਣੀਆਂ ਮੰਗਾਂ ਮੰਨਣ ਤੋ ਪਹਿਲਾਂ ਹੀ ਭੁੱਖ ਹੜਤਾਲ ਤੋੜ ਸਿੱਖ ਕੌਂਮ ਲਈ ਬਾਦਲ ਵਰਗਿਆਂ ਦੀ ਕਤਾਰ ਚ ਜਾ ਖੜਾ ਹੋਊ ਅਤੇ ਫਿਰ ਛੇਤੀ ਕਿਸੇ ਨੇ ਅਜਿਹਾ ਕਦਮ ਚੁੱਕਣ ਦੀ ਜੁਅਰਤ ਨਹੀ ਕਰਨੀ । ਬੈਲਜ਼ੀਅਮ ਵਿਚਲੇ ਸਿੱਖ ਆਗੂ ਭਾਈ ਗੁਰਦਿਆਲ ਸਿੰਘ ਢਕਾਣਸੂ ਨੇ ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਵਾਰ ਫਿਰ ਕੌਂਮ ਨੂੰ ਨਿਰਾਸਤਾ ਵੱਲ ਧੱਕਦਿਆਂ ਹਾਕਮਾਂ ਦਾ ਹੀ ਹੁਕਮ ਵਜਾਇਆ ਹੈ ਜਿਸ Ḕਤੋ ਸਿੱੱਖ ਸੰਗਤ ਭਲੀਭਾਂਤ ਜਾਣੂ ਹੈ ਜਦਕਿ ਜੇਕਰ ਸਿੰਘ ਸਾਹਿਬ  ਨੂੰ ਭਾਈ ਸਾਹਿਬ ਦੀ ਸਿਹਤ ਦਾ ਜਰਾ ਵੀ ਖਿਆਲ ਹੁੰਦਾਂ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਆਦੇਸ਼ ਬਾਦਲ ਸਰਕਾਰ ਲਈ ਜਾਰੀ ਕਰਨ ਦੀ ਪਹਿਲਕਦਮੀ ਕਰਦੇ । 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।