Pages

Thursday, 26 December 2013

ਗੁਜਰਾਤ ਦੰਗੇ ਮਾਮਲੇ 'ਚ ਨਰਿੰਦਰ ਮੋਦੀ ਨੂੰ ਰਾਹਤ, ਕੋਰਟ ਨੇ ਐਸ.ਆਈ.ਟੀ. ਦੀ ਕਲੀਨ ਚਿੱਟ 'ਤੇ ਲਗਾਈ ਮੋਹਰ

www.sabblok.blogspot.com
ਅਹਿਮਦਾਬਾਦ, 26 ਦਸੰਬਰ (ਏਜੰਸੀ)- ਸਾਲ 2002 ਦੇ ਗੁਜਰਾਤ ਦੰਗਿਆਂ ਦੇ ਇਕ ਮਾਮਲੇ 'ਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਹਿਮਦਾਬਾਦ ਅਦਾਲਤ ਤੋਂ ਅੱਜ ਇਕ ਵੱਡੀ ਰਾਹਤ ਮਿਲੀ ਹੈ। ਦੰਗਿਆਂ ਦੀ ਪੀੜਤ ਜਾਕਿਆ ਜਾਫਰੀ ਨੇ ਐਸ.ਆਈ.ਟੀ. ਦੀ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ, ਜਿਸ ਨੂੰ ਅਹਿਮਦਾਬਾਦ ਕੋਰਟ ਨੇ ਖਾਰਜ਼ ਕਰ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਐਸ.ਆਈ.ਟੀ. ਦੀ ਕਲੋਜ਼ਰ ਰਿਪੋਰਟ ਬਰਕਰਾਰ ਰੱਖੀ ਜਾਵੇ। ਨਰਿੰਦਰ ਮੋਦੀ ਨੂੰ ਇਹ ਰਾਹਤ ਗੁਲਬਰਗ ਸੁਸਾਇਟੀ ਦੇ ਦੰਗਿਆਂ 'ਚ ਮਿਲੀ ਹੈ ਅਤੇ ਹੁਣ ਇਹ ਸਾਫ ਹੋ ਗਿਆ ਹੈ ਕਿ ਨਰਿੰਦਰ ਮੋਦੀ 'ਤੇ ਦੰਗਿਆਂ ਦਾ ਮਾਮਲਾ ਨਹੀਂ ਚੱਲੇਗਾ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।