www.sabblok.blogspot.com
ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਮਰਾਨ ਹਾਸ਼ਮੀ ਦੇ ਚਾਰ ਸਾਲਾ ਬੇਟੇ ਅਯਾਨ ਦੀ ਮੈਡੀਕਲ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਉਸ ਦੀ ਕਿਡਨੀ 'ਚ ਇਕ ਜਾਨਲੇਵਾ ਟਿਊਮਰ ਹੈ, ਜੋ ਪਹਿਲੀ ਸਟੇਜ ਦੇ ਕੈਂਸਰ ਦਾ ਰੂਪ ਲੈ ਚੁੱਕਾ ਹੈ। ਇਮਰਾਨ ਦੇ ਕਰੀਬੀ ਮੰਨੇ ਜਾਣ ਵਾਲੇ ਫਿਲਮਕਾਰ ਮਹੇਸ਼ ਭੱਟ ਨੇ ਮੀਡੀਆ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ, ਜਿਸ ਨੂੰ ਸੁਣ ਕੇ ਪੂਰਾ ਫਿਲਮੀ ਜਗਤ ਹੈਰਾਨ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਸ਼ੁਰੂਆਤੀ ਪੱਧਰ 'ਚ ਹੈ ਅਤੇ ਇਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਜਦੋਂ ਇਮਰਾਨ ਨੂੰ ਇਸ ਦਾ ਪਤਾ ਲੱਗਿਆ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਿਆ ਪਰ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਮਿਲੇ ਹੌਂਸਲੇ ਤੋਂ ਬਾਅਦ ਉਹ ਅਚਾਨਕ ਆਈ ਇਸ ਮੁਸੀਬਤ ਨਾਲ ਲੜਨ ਲਈ ਕਿਸੇ ਤਰ੍ਹਾਂ ਤਿਆਰ ਹੋ ਗਿਆ।
ਜ਼ਿਕਰਯੋਗ ਹੈ ਕਿ ਇਮਰਾਨ ਨੇ ਆਪਣੀ ਫਿਲਮ 'ਮਿਸਟਰ ਐਕਸ' ਦੀ ਸ਼ੂਟਿੰਗ ਲਈ ਦੱਖਣੀ ਅਫਰੀਕਾ ਜਾਣਾ ਸੀ ਪਰ ਬੱਚੇ ਦੇ ਇਲਾਜ ਲਈ ਉਸ ਨੇ ਆਪਣੀ ਸ਼ੂਟਿੰਗ ਰੱਦ ਕਰ ਦਿੱਤੀ ਹੈ। ਅਯਾਨ ਫਿਲਹਾਲ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਭਰਤੀ ਹੈ। ਉਸ ਦੀ ਤੁਰੰਤ ਸਰਜਰੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਕੀਮੋਥੈਰੇਪੀ ਦੇ ਸੈਸ਼ਨ ਹੋਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਛੋਟੇ ਜਿਹਾ ਅਯਾਨ ਜਲਦੀ ਹੀ ਇਸ ਮੁਸ਼ਕਲ ਦੇ ਦੌਰ 'ਚੋਂ ਗੁਜ਼ਰ ਕੇ ਠੀਕ ਹੋ ਜਾਵੇਗਾ।

No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।