Pages

Saturday, 4 January 2014

ਹਲਕਾ ਦਾਖਾ 'ਚ ਨਸ਼ਾ ਵਿਰੋਧੀ ਰੈਲੀ ਇਤਿਹਾਸਕ ਹੋਵੇਗੀ-ਇਯਾਲੀ

www.sabblok.blogspot.com

ਹੰਬੜਾਂ,  ਜਨਵਰੀ -ਹਲਕਾ ਦਾਖਾ 'ਚ 6 ਜਨਵਰੀ ਮੰਡੀ ਮੁੱਲਾਂਪੁਰ ਦਾਖਾ 'ਚ ਹੋਣ ਵਾਲੀ ਨਸ਼ਾ ਵਿਰੋਧੀ ਰੈਲੀ ਇਤਿਹਾਸਕ ਹੋਵੇਗੀ, ਜਿਸ 'ਚ ਨੌਜਵਾਨ ਵਰਗ ਨੂੰ ਸਮੈਕ ਵਰਗੇ ਜ਼ਹਿਰ ਤੋਂ ਜਾਣੂ ਕਰਵਾ ਕੇ ਹਲਕੇ 'ਚੋਂ ਇਨ੍ਹਾਂ ਨਸ਼ਿਆਂ ਦਾ ਸਫ਼ਾਇਆ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਆਲੀਵਾਲ ਵਿਖੇ ਸਰਪੰਚ ਪ੍ਰਗਟ ਸਿੰਘ ਆਲੀਵਾਲ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਮੱਲ੍ਹਾ ਨੇ ਹਲਕਾ ਦਾਖਾ 'ਚ ਸਮੈਕ ਵਰਗੇ ਖਤਰਨਾਕ ਨਸ਼ੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੀ ਰੈਲੀ ਲਈ ਵਿਧਾਇਕ ਇਯਾਲੀ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਨੌਜਵਾਨ ਵਰਗ ਨੂੰ ਇਸ ਲਹਿਰ ਦਾ ਹਿੱਸਾ ਬਣਨ ਲਈ ਵੱਡੀ ਗਿਣਤੀ 'ਚ 6 ਜਨਵਰੀ ਨੂੰ ਮੁੱਲਾਂਪੁਰ ਦਾਖਾ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ ਰਾਮ ਆਸਰਾ ਸਿੰਘ ਚੱਕ, ਬਲਵੰਤ ਸਿੰਘ ਝੱਜ, ਹਰਜਿੰਦਰ ਸਿੰਘ ਖੈਹਿਰਾ ਵਲੀਪੁਰ, ਗੁਰਦੀਪ ਸਿੰਘ ਭੰਗੂ, ਸਰਪੰਚ ਪ੍ਰਗਟ ਸਿੰਘ ਆਲੀਵਾਲ, ਮਨਜਿੰਦਰ ਸਿੰਘ ਬਿੰਦਾ ਭੁਮਾਲ, ਸੁਖਦੇਵ ਸਿੰਘ ਤੂਰ ਹੰਬੜਾਂ, ਨੰਬਰਦਾਰ ਹਰਦੇਵ ਸਿੰਘ ਦੇਬੀ, ਸਰਪੰਚ ਸ਼ੇਰ ਸਿੰਘ ਪੁੜੈਣ, ਸਰਪੰਚ ਅਰਜਨ ਸਿੰਘ ਮਹਿਮੀ, ਸਰਪੰਚ ਪਰਮਜੀਤ ਸਿੰਘ ਵਲੀਪੁਰ ਕਲਾਂ, ਸਰਪੰਚ ਪਰਵਿੰਦਰ ਸਿੰਘ ਨੇਤਾ, ਜਗਦੇਵ ਸਿੰਘ ਗਿੱਲ ਰਾਣਕੇ, ਪੰਚ ਜਗਦੀਪ ਸਿੰਘ ਸੋਨੂੰ ਪੁੜੈਣ ਆਦਿ ਵੀ ਮੌਜੂਦ ਸਨ |


No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।