Pages

Friday, 5 April 2013

ਗੁਰਦੁਆਰਾ ਕਮੇਟੀ ਮੈਂਬਰ ਵੱਲੋਂ ਔਰਤ ਨਾਲ ਘਟੀਆ ਭਾਸ਼ਾ ਦੀ ਵਰਤੋਂ

www.sabblok.blogspot.com

ਗੁਰਦੁਆਰਾ ਕਮੇਟੀ ਮੈਂਬਰ ਵੱਲੋਂ ਔਰਤ ਨਾਲ ਘਟੀਆ ਭਾਸ਼ਾ ਦੀ ਵਰਤੋਂ (ਵੀਡੀਓ)ਦਿੱਲੀ- ਦਿੱਲੀ ਦੀ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਮੈਂਬਰਾਂ ਨੂੰ ਵੋਟਾਂ ਪਾ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੁਣਿਆ ਗਿਆ ਹੈ, ਉਨ੍ਹਾਂ ਦਾ ਔਰਤਾਂ ਪ੍ਰਤੀ ਕਿਸ ਤਰ੍ਹਾਂ ਦਾ ਵਰਤਾਰਾ ਹੈ ਅਤੇ ਉਹ ਔਰਤਾਂ ਪ੍ਰਤੀ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ, ਉਸ ਦਾ ਅਹਿਸਾਸ ਤੁਹਾਨੂੰ ਇਸ ਖਬਰ ਨਾਲ ਦੀ ਵੀਡੀਓ ਦੇਖ ਕੇ ਆਸਾਨੀ ਨਾਲ ਹੋ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਓਂਕਾਰ ਸਿੰਘ ਥਾਪਰ ਧਰਨੇ ਅਤੇ ਲੋਕਤੰਤਰ ਪ੍ਰਤੀ ਹੱਕਾਂ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਕਿ ਇਸ ਦੌਰਾਨ ਕਿਸੇ ਔਰਤ ਨੇ ਟੇਬਲ 'ਤੇ ਕੁਝ ਰੱਖ ਦਿੱਤਾ, ਜਿਸ ਦੀ ਅਵਾਜ਼ ਥਾਪਰ ਸਾਹਿਬ ਨੂੰ ਰਾਸ ਨਹੀਂ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਉਕਤ ਔਰਤ ਪ੍ਰਤੀ ਜਿਹੜੀ ਗਾਲ ਕੱਢੀ, ਉਹ ਅਸੀਂ ਤੁਹਾਨੂੰ ਇੱਥੇ ਸੁਣਾ ਨਹੀਂ ਸਕਦੇ। ਵੀਡੀਓ ਵਿਚ ਬੀਪ ਦੀ ਆਵਾਜ਼ ਨਾਲ ਉਸ ਗਾਲ ਨੂੰ ਦਬਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਇਹ ਅਧਿਕਾਰ ਹੈ ਕਿ ਉਹ ਧਰਨਾ-ਪ੍ਰਦਰਸ਼ਨ, ਰੋਸ ਪ੍ਰਗਟਾਵਾ ਜਾਂ ਆਪਣੇ ਹੱਕ ਲਈ ਅਵਾਜ਼ ਬੁਲੰਦ ਕਰ ਸਕਦਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਹਾਲ ਹੀ ਵਿੱਚ ਹੋਈਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੌਣਾਂ ਤੋਂ ਪਹਿਲਾਂ ਦੀ ਹੈ ਜਾਂ ਬਾਅਦ ਦੀ, ਪਰ ਇੰਟਰਨੈੱਟ 'ਤੇ ਓਂਕਾਰ ਸਿੰਘ ਥਾਪਰ ਦੇ ਔਰਤਾਂ ਪ੍ਰਤੀ ਵਰਤਾਰੇ ਦੀ ਖੂਬ ਚਰਚਾ ਹੋ ਰਹੀ ਹ। ਆਖਿਰ ਚਰਚਾ ਹੋਵੇ ਵੀ ਕਿਉਂ ਨਾ ਕਿਉਂਕਿ ਓਂਕਾਰ ਸਿੰਘ ਥਾਪਰ ਸਿੱਖਾਂ ਦੀ ਇੱਕ ਧਾਰਮਿਕ ਸੰਸਥਾ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਸਿੱਖ ਧਰਮ ਵਿੱਚ ਔਰਤਾਂ ਲਈ ਇਹੋ ਜਿਹੀ ਭਾਸ਼ਾ ਵਰਤਣ ਦੀ ਮਨਾਹੀ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।