Pages

Friday, 5 April 2013

ਫਗਵਾੜਾ 'ਚ ਗੋਲੀ ਮਾਰ ਕੇ ਏ. ਐੱਸ. ਆਈ. ਦੀ ਹੱਤਿਆ

www.sabblok.blogspot.com 
ਜਲੰਧਰ—ਐਤਵਾਰ ਰਾਤ ਜਲੰਧਰ-ਫਗਵਾੜਾ ਕੋਲ ਸਥਿਤ ਹਵੇਲੀ ਤੋਂ ਬਾਹਰ ਬਦਮਾਸ਼ਾਂ ਨਾਲ ਹੋਈ ਮੁੱਠਭੇੜ 'ਚ ਏ. ਐੱਸ. ਆਈ. ਗੁਰਦੇਵ ਸਿੰਘ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 12 ਵਜੇ ਚੈਕਿੰਗ ਦੌਰਾਨ ਗੁਰਦੇਵ ਸਿੰਘ ਨੇ ਕੁੱਝ ਸ਼ੱਕੀ ਵਿਅਕਤੀਆਂ ਨੂੰ ਰੁਕਣ ਲਈ ਕਿਹਾ ਪਰ ਉਹ ਭੱਜ ਨਿਕਲੇ ਅਤੇ ਇਸ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਮੁੱਠਭੇੜ 'ਚ ਗੁਰਦੇਵ ਸਿੰਘ ਨੂੰ ਗੋਲੀ ਲੱਗ ਗਈ। ਪੁਲਸ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਹੱਤਿਆ ਕਰਨ ਵਾਲੇ ਸਫੈਦ ਰੰਗ ਦੀ ਕਾਰ 'ਚ ਆਏ ਸਨ। ਪੁਲਸ ਨੇ ਦੋਸ਼ੀਆਂ ਨੂੰ ਫੜ੍ਹਨ ਲਈ ਨਾਕਾਬੰਦੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਜੇ 3 ਦਿਨ ਪਹਿਲਾਂ ਪਟਿਆਲਾ 'ਚ ਟਰੱਕ ਡਰਾਈਵਰ ਨੇ ਏ. ਐੱਸ. ਆਈ. ਰਵਿੰਦਰ ਸਿੰਘ ਮਾਂਗਟ ਦੀ ਹੱਤਿਆ ਕਰ ਦਿੱਤੀ ਸੀ ਅਤੇ ਐਤਵਾਰ ਨੂੰ ਇਕ ਹੋਰ ਏ. ਐੱਸ . ਆਈ. ਹੀ ਹੱਤਿਆ ਕਰ ਦਿੱਤੀ ਗਈ। ਫਿਲਹਾਲ ਇਸ ਮਾਮਲੇ 'ਚ ਪੁਲਸ ਹਵੇਲੀ ਰੇਸਤਰਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਗੋਲੀਆਂ ਚਲਾਉਣ ਵਾਲੇ ਇਹ ਲੋਕ ਕੌਣ ਸਨ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।