Pages

Thursday, 25 April 2013

ਸ਼ਰਾਬ ਲਈ ਪੈਸੇ ਨਾ ਮਿਲਣ 'ਤੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

www.sabblok.blogspot.com

ਰਾਮਪੁਰਾ ਫੂਲ, 25 ਅਪ੍ਰੈਲ (ਨਰਪਿੰਦਰ ਧਾਲੀਵਾਲ)- ਰਾਮਪੁਰਾਸ਼ਹਿਰ ਅੰਦਰ ਇੱਕ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਮਿਲਣ 'ਤੇ ਆਪਣੇ ਪਿਤਾ ਨੂੰ ਕੁੱਟ ਕੁੱਟ ਕੇਮਾਰ ਦਿੱਤਾ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ੱਫਰਨਗਰ ਦੇ ਪਿੰਡ ਸਮਾਲਕੀ ਦਾ ਰਹਿਣ ਵਾਲਾ ਰਮੇਸ਼ ਕੁਮਾਰ ਸਪੁੱਤਰ ਕਾਲੀ ਰਾਮ ਇਸ ਵੇਲੇ ਰਾਮਪੁਰਾ ਫੂਲ ਦੀ ਮਹਿਰਾਜ ਬਸਤੀਵਿਖੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਉਹ ਸ਼ਹਿਰ ਵਿੱਚ ਬੋਕਰਾਂ ਬਨਾਉਣ ਦਾ ਕੰਮ ਕਰਦਾ ਸੀ ਅਤੇ ਉਸ ਦੇ ਨਾਲ ਉਸ ਦਾ ਬੇਟਾਅਨੁਜ ਕੁਮਾਰ ਅਨੁ ਵੀ ਰਹਿੰਦਾ ਸੀ। ਅਨੁਜ ਕੁਮਾਰ ਸ਼ਰਾਬ ਪੀਣ ਦਾ ਆਦੀ ਹੈ ਅਤੇ ਸ਼ਰਾਬ ਦੇ ਪੈਸੇ ਲਈ ਉਸ ਦਾ ਅਕਸਰ ਆਪਣੇ ਪਿਤਾ ਨਾਲ ਝਗੜਾ ਹੁੰਦਾ ਰਹਿੰਦਾ। ਅੱਜ ਸ਼ਰਾਬ ਲਈ ਪੈਸੇ ਦੇਣ ਤੋਂ ਨਾਂਹ ਕਰਨ 'ਤੇ ਅਨੁਜ ਨੇ ਪਿਤਾ ਨੂੰ ਬੇਰਿਹਮੀ ਨਾਲ ਕੁੱਟਿਆ ਅਤੇ ਬਾਅਦ ਵਿੱਚ ਰੌਲਾ ਪਾ ਦਿੱਤਾ ਕਿ ਉਸ ਦੇ ਪਿਤਾ ਨੂੰ ਅਵਾਰਾ ਢੱਠੇ ਨੇ ਜ਼ਖ਼ਮੀ ਕਰ ਦਿੱਤਾ ਹੈ। ਰਮੇਸ਼ ਕੁਮਾਰ ਨੂੰ ਗੁਆਂਢੀਆਂ ਨੇ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਘਟਨਾ ਤੋ ਬਾਅਦਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਰਮੇਸ਼ਕੁਮਾਰ ਦੇ ਭਰਾ ਨਰੇਸ਼ ਕੁਮਾਰ ਦੇ ਬਿਆਨਾਂ 'ਤੇ ਅਨੁਜ ਕੁਮਾਰ ਦੇਵਿਰੁੱਧ ਧਾਰਾ 304 ਤਹਿਤ ਮਾਮਲਾਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।