Pages

Thursday, 25 April 2013

ਡਾਕਟਰ ਨੇ ਇਲਾਜ 'ਚ ਘੋਰ ਅਣਗਿਹਲੀ ਵਰਤ ਕੇ ਸੋਬਰਾਜਜੀਤ ਸਿੰਘ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ

www.sabblok.blogspot.com

ਬਰਨਾਲਾ, 25, ਅਪ੍ਰੈਲ, (ਜੀਵਨ ਸ਼ਰਮਾ) - ਸੋਬਰਾਜਜੀਤ ਸਿੰਘ ਦੇ ਪ੍ਰੀਵਾਰ ਨਾਲ ਇਨਸਾਫ ਦਿਵਾਊ ਕਮੇਟੀ ਦਾ ਵਫਦ ਅੱਜ ਐੱਸ ਐੱਸ ਪੀ ਬਰਨਾਲਾ ਨੂੰ ਸਾਥੀ ਗੁਰਮੇਲ ਸਿੰਘ ਠੁੱਲੀਵਾਲ ਦੀ ਅਗਵਾਈ 'ਚ ਮਿਲਿਆ। ਵਫਦ ਦੇ ਆਗੂਆਂ ਹੇਮ ਰਾਜ ਸਟੈਨੋ, ਦਰਸ਼ਨ ਸਿੰਘ ਰਾਏਸਰ, ਗੁਰਜੰਟ ਸਿੰਘ ਹਮੀਦੀ, ਅਨਿਲ ਬਾਂਸਲ, ਮੇਲਾ ਸਿੰਘ, ਜਗਜੀਤ ਸਿੰਘ, ਰਾਜੀਵ ਕੁਮਾਰ ਤੇ ਨਰਾਇਣ ਦੱਤ ਨੇ ਦੱਸਿਆ ਕਿ ਭਾਵੇਂ ਪ੍ਰਸ਼ਾਸ਼ਨ ਨੇ 16 ਅਪ੍ਰੈਲ ਨੂੰ ਸੋਬਰਾਜਜੀਤ ਸਿੰਘ ਦੇ ਪਿਤਾ ਸਾਥੀ ਸੋਹਣ ਸਿੰਘ ਦੀ ਸ਼ਿਕਾਇਤ ਦੇ ਅਧਾਰ'ਤੇ ਦੀ ਐੱਮ ਸੀ ਲੁਧਿਆਣਾ ਦੇ ਡਾਕਟਰ ਹਰੀਸ਼ ਮਾਟਾ ਖਿਲਾਫ ਪਰਚਾ ਦਰਜ ਕਰ ਲਿਆ ਹੈ ਪਰ ਦਸ ਦਿਨ ਬੀਤ ਜਾਣ ਬਾਅਦ ਵੀ ਮਾਮਲਾ ਜਿਉਂ ਦਾ ਤਿਉਂ ਖੜਾ ਹੈ। ਹੁਣ ਤੱਕ ਪੁਲਿਸ ਵੱਲੋਂ ਨਾਂ ਤਾਂ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਾਂ ਹੀ ਉਸ ਦੇ ਖਿਲਾਫ ਅਦਾਲਤ 'ਚ ਚਲਾਣ ਪੇਸ਼ ਕੀਤਾ ਗਿਆ ਹੈ। ਵਫਦ 'ਚ ਸ਼ਾਮਿਲ ਸਾਥੀਆਂ ਨੇ ਐੱਸ ਐੱਸ ਪੀ ਬਰਨਾਲਾ ਪਾਸੋਂ ਜੋਰਦਾਰ ਮੰਗ ਕੀਤੀ ਕਿ ਸੋਬਰਾਜਜੀਤ ਸਿੰਘ ਦੇ ਇਲਾਜ 'ਚ ਘੋਰ ਅਣਗਹਿਲੀ ਵਰਤ ਕੇ ਮੌਤ ਦੀ ਨੀਂਦ ਸੁਲਾ ਦੇਣ ਵਾਲੇ ਡਾਕਟਰ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਅਦਾਲਤ'ਚ ਚਲਾਣ ਪੇਸ਼ ਕੀਤਾ ਜਾਵੇ। ਵਫਦ ਨੂੰ ਐੱਸ ਐੱਸ ਪੀ ਬਰਨਾਲਾ ਨੇ ਵਿਸ਼ਵਾਸ਼ ਦਿਵਾਇਆ ਕਿ ਦੋਸ਼ੀ ਡਾਕਟਰ ਖਿਲਾਫ ਜਲਦੀ ਹੀ ਜਰੂਰੀ ਲੋੜੀਦੀਆਂ ਕਾਰਵਾਈਆਂ ਕਰਨ ਉਪਰੰਤ ਗ੍ਰਿਫਤਾਰ ਕਰਕੇ ਚਲਾਣ ਅਦਾਲਤ'ਚ ਪੇਸ਼ ਕਰ ਦਿੱਤਾ ਜਵੇਗਾ।ਵਫਦ ਨੇ ਐੱਸ ਐੱਸ ਪੀ ਨੂੰ ਇਹ ਗੱਲ ਜੋਰ ਦੇ ਕੇ ਕਹੀ ਕਿ ਕਮੇਟੀ ਨੂੰ ਹੁਣ ਤੱਕ ਵੀ ਜੋ ਇਨਸਾਫ ਹਾਸਲ ਹੋਇਆ ਹੈ ਉਹ ਖੈਰਾਤ ਨਹੀਂ ਸਗੋਂ ਸੰਘਰਸ਼ ਦੀ ਬਦੌਲਤ ਹੀ ਹਾਸਿਲ ਹੋਇਆ ਹੈ। ਕਮੇਟੀ ਆਗੂਆਂ ਨੇ ਇਹ ਗੱਲ ਵੀ ਬਹੁਤ ਜੋਰਦਾਰ ਢੰਗ ਨਾਲ ਕਹੀ ਕਿ ਪ੍ਰਸ਼ਾਸ਼ਨ ਸਾਡੇ ਸਿਦਕ ਦੀ ਹੋਰ ਪਰਖ ਨਾਂ ਲਵੇ ਜੇਕਰ ਅਜਿਹਾ ਕੁੱਝ ਹੋਇਆ ਵੀ ਤਾਂ ਲੋਕ ਸੰਘਰਸ਼ ਮੁੜ ਸੁਰੂ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਇਸ ਸਮੇਂ ਵਫਦ'ਚ ਗੁਲਵੰਤ ਸਿੰਘ,ਹਰਚਰਨ ਪੱਤੀ, ਸੁਖਦੇਵ ਸਿੰਘ, ਗੁਰਜੰਟ ਸਿੰਘ, ਵਿਜੈ ਸ਼ਰਮਾ, ਗੁਰਲਾਭ ਸਿੰਘ, ਸੰਤਖ ਸਿੰਘ, ਗੋਬਿੰਦਰ ਸਿੰਘ, ਖੁਸ਼ਮਿੰਦਰ ਪਾਲ, ਯਾਦਵਿੰਦਰ ਸਿੰਘ,ਰਜਿੰਦਰ ਪਾਲ, ਸ਼ੇਰ ਸਿੰਘ ਫਰਵਾਹੀ, ਸੋਹਣ ਸਿੰਘ,ਭੋਲਾ ਸਿੰਘ ਸੰਘੇੜਾ, ਹਰਚਰਨ ਸਿੰਘ ਚਹਿਲ, ਬਲਦੇਵ ਸਿੰਘ, ਕਾਕਾ ਸਿੰਘ, ਸੀਤਾ ਰਾਮ, ਗੁਰਮੇਲ ਸਿੰਘ ਜੋਧਪੁਰ ਆਦਿ ਆਗੂ ਵੀ ਸ਼ਾਮਿਲ ਸਨ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।