Pages

Wednesday, 1 May 2013

ਮੈਂ ਮਾਂ ਨੂੰ ਪੁੱਛਿਆ ਕਿ----ਹਰਸਿਮਰਨ ਸਿੰਘ

www.sabblok.blogspot.com
ਮੈਂ ਮਾਂ ਨੂੰ ਪੁੱਛਿਆ ਕਿ ਮੈਂ ਕਦ ਜਨਮਿਆ ਸੀ? ਮਾਂ ਨੇ ਕਿਹਾ "10 ਪੋਹ ਨੂੰ ਤੇ ਮੈਂ ਕੈਲੰਡਰ ਤੇ ਅੰਗਰੇਜ਼ੀ ਤਾਰੀਕ ਲੱਭਣ ਲੱਗ ਪਿਆ! ਮੈਂ ਪੁੱਛਿਆ ਕਿ ਪਹਿਲੀ ਵਾਰ ਮੇਰੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ? ਮਾਂ ਨੇ ਕਿਹਾ 'ਸੁਰਮੇ ਰੰਗੇ' ਤੇ ਮੈਂ 'ਕਲਰ ਚਾਟ' ਵੇਖਣ ਲੱਗ ਪਿਆ ਮੈਂ ਪੁਛਿਆ " ਮੇਰਾ ਪਹਿਲਾ ਜਨਮ ਦਿਨ ਮਨਾਇਆ ਸੀ? ਮਾਂ ਨੇ ਕਿਹਾ " ਹਾਂ ਪੁੱਤ ਛਟੀ(ਧਮਾਨ)ਕੀਤੀ ਸੀ ਮੈਂ ਪੁੱਛਿਆ " ਕਿੰਨੇ ਕੁ ਲੋਕ ਆਏ ਸੀ.? ਮਾਂ ਨੇ ਕਿਹਾ ਪਤਿਓਰਿਆਂ ਪਤੀਸਾਂ ਤੱਕ ਸਭ ਆਏ ਸੀ.. " ਤੇ ਮੈਂ ਰਿਸ਼ਤੇਦਾਰੀਆਂ ਦੀ ਗੁੰਝਲ 'ਚ ਉਲਝ ਗਿਆ ਮੈਂ ਮੁੜ ਕੋਈ ਸਵਾਲ ਨਾ ਕਰ ਸਕਿਆ ਤੇ ਮੈਨੂੰ ਲੱਗਾ ਕਿ ਮਾਂ ਨਹੀਂ. ਮੈਂ ਅਨਪੜ੍ਹ ਹਾ!!ਜਿਸ ਨੂੰ ਆਪਣੀ ਮਾਂ ਬੋਲੀ ਨੀ ਯਾਦ ਓਹ ਹਮੇਸਾ ਅਨਪੜ੍ਹ ਹੀ ਹੁੰਦਾ 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।