Pages

Saturday, 6 July 2013

ਸਹੁਰਿਆਂ ਦੇ ਉਲਟ ਵੋਟ ਪਾਉਣ ‘ਤੇ ਮਿਲੀ ਮੌਤ

www.sabblok.blogspot.com
 
ਅੰਮ੍ਰਿਤਸਰ- ਅੰਮ੍ਰਿਤਸਰ ‘ਚ ਇਕ ਵਿਆਹੁਤਾ ਨੇ ਪੰਚਾਇਤ ਚੋਣਾਂ ‘ਚ ਆਪਣੇ ਸਹੁਰਿਆਂ ਦੇ ਕਹਿਣ ਤੋਂ ਉਲਟ ਵੋਟਿੰਗ ਕੀਤੀ ਸੀ, ਜਿਸ ਕਾਰਨ ਉਸ ਨੂੰ  ਆਪਣੀ ਜਾਨ ਤੋਂ ਹੱਥ ਗੁਆਉਣਾ ਪਿਆ। ਉਸ ਦੇ ਪਤੀ ਅਤੇ ਉਸ ਦੇ ਸਹੁਰਿਆਂ ਨੇ ਉਸ ਨੂੰ ਤੰਗ ਕੀਤਾ ਅਤੇ ਉਸ ਨੇ ਆਤਮਹੱਤਿਆ ਕਰ ਲਈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮੁਦਲ ਪਿੰਡ ਦੀ ਰਹਿਣ ਵਾਲੀ ਰਾਜ ਕੌਰ ਦਾ ਵਿਆਹ ਗੁਰਦਾਸਪੁਰ ਦੇ ਪਿੰਡ ਕੀੜੀਆ ਅਫਗਾਨ ‘ਚ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ। ਦੋਸ਼ੀ ਦੇ ਭਰਾ ਨੇ ਦੱਸਿਆ ਕਿ ਪੰਚਾਇਤ ਚੋਣਾਂ ‘ਚ ਰਾਜ ਕੌਰ ਨੇ ਆਪਣੀ ਮਰਜ਼ੀ ਮੁਤਾਬਕ ਵੋਟ ਪਾਈ ਸੀ ਬਸ ਇਸ ਗੱਲ ਨੂੰ ਲੈ ਕੇ ਰਾਜ ਦੇ ਪਤੀ ਨੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਰਾਜ ਨੇ ਆਤਮਹੱਤਿਆ ਕਰ ਲਈ। ਇਸ ਮਾਮਲੇ ‘ਚ ਗੁਰਦਾਸਪੁਰ ਪੁਲਸ ਦਾ ਕਹਿਣਾ ਹੈ ਕਿ ਪਿੰਡ ਕੀੜੀਆ ਅਫਗਾਨਾ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਔਰਤ ਨੇ ਨਸ਼ੀਲੀ ਚੀਜ਼ ਖਾ ਲਈ ਹੈ ਜਿਸ ਦੀ ਅੰਮ੍ਰਿਤਸਰ ‘ਚ ਮੌਤ ਹੋ ਗਈ। ਇਸ ਮਾਮਲੇ ‘ਚ ਉਨ੍ਹਾਂ ਦਾ ਕਹਿਣਾ ਹੈ ਕਿ ਰਾਜ ਦੇ ਪਤੀ ਦੇ ਆਪਣੀ ਹੀ ਭਰਜਾਈ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਰਾਜ ਨੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ‘ਚ ਪੁਲਸ ਜਾਂਚ ਕਰ ਰਹੀ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।