Pages

Thursday, 4 July 2013

ਪਿੰਡ ਢਿਲਵਾਂ ਖੁਰਦ ਦੀ ਸਰਪੰਚੀ,ਪੰਚੀ ਤੇ ਯੂਥ ਦਾ ਕਬਜ਼ਾ

www.sabblok.blogspot.com


   ਪਿੰਡ ਢਿਲਵਾਂ ਖੁਰਦ ਦੇ ਚੁਣੇ ਗਏ ਨੌਜਵਾਨ ਸਰਪੰਚ ਗੁਰਵਿੰਦਰ ਸਿੰਘ ਟੋਨੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਹਰਪ੍ਰੀਤ ਸਿੰਘ ਚੌਹਾਨ ਤੇ ਸਾਥੀ। (ਤਸਵੀਰ ਗੁਰਭੇਜ ਸਿੰਘ ਚੌਹਾਨ)

 ਫਰੀਦਕੋਟ 4 ਜੁਲਾਈ ( ਗੁਰਭੇਜ ਸਿੰਘ ਚੌਹਾਨ ) ਪਿੰਡ ਢਿਲਵਾਂ ਖੁਰਦ ਜਿਲ•ਾ ਫਰੀਦਕੋਟ ਦੇ ਨੌਜਵਾਨਾਂ ਨੇ ਸਰਪੰਚੀ ਤੇ ਪੰਚੀ ਦੇ ਖੇਤਰ ਵਿਚ ਵੱਡੀ ਉਮਰ ਦੇ ਆਗੂਆਂ ਵੱਲੋਂ ਕੀਤੀ ਜਾਂਦੀ ਪਿੰਡ ਦੀ ਅਗਵਾਈ ਦੀ ਚਲੀ ਆਉਂਦੀ ਪਰੰਪਰਾ ਨੂੰ ਪਿਛਾੜਦਿਆਂ ਇਸ ਵਾਰ ਪਿੰਡ ਦੀ ਸਰਪੰਚੀ ਅਤੇ ਪੰਚੀ ਨੌਜਵਾਨਾਂ ਦੇ ਹੱਥ ਸੌਂਪੀ ਹੈ।  ਲੱਗਪਗ 1000 ਵੋਟ ਵਾਲੇ ਪਿੰਡ ਢਿਲਵਾਂ ਖੁਰਦ ਦੀ ਸਰਪੰਚ ਦੀ ਚੋਣ ਰਾਖਵੀਂ ਸ਼੍ਰੇਣੀ ਮਰਦ ਲਈ ਰੀਜ਼ਰਵ ਸੀ ਜਿਸਨੂੰ ਆਪਣੇ ਵਿਰੋਧੀ ਉੁਮੀਦਵਾਰ ਸ਼੍ਰੀ ਮਤੀ ਗੁਰਮੇਲ ਕੌਰ ਨੂੰ ਪਛਾੜਕੇ ਗੁਰਵਿੰਦਰ ਸਿੰਘ ਟੋਨੀ (25) ਨੇ 25 ਵੋਟਾਂ ਨਾਲ ਪਛਾੜਕੇ ਜਿੱਤ ਲਿਆ। ਇਸਤੋਂ ਇਲਾਵਾ ਲਖਵਿੰਦਰ ਸਿੰਘ ਘੱਪਾ, ਹੈਪੀ, ਪੱਗਾ ਅਤੇ ਬਾਦਲ ਚਾਰ ਨੌਜਵਾਨ ਪੰਚ ਚੁਣੇ ਗਏ ਹਨ। ਇਸ ਜਿੱਤ ਪਿੱਛੇ ਪਿੰਡ ਦੇ ਨੌਜਵਾਨਾਂ, ਹਰਪ੍ਰੀਤ ਸਿੰਘ ਚੌਹਾਨ, ਗੁਰਪ੍ਰੀਤ ਸਿੰਘ ਚੌਹਾਨ ਐਡਵੋਕੇਟ, ਗੁਰਲਾਲ ਸਿੰਘ ਢਿੱਲੋਂ, ਸੋਨੀ ਢਿੱਲੋਂ, ਨੀਟਾ ਢਿੱਲੋਂ, ਭਿੰਦਾ ਢਿੱਲੋਂ, ਸੁਖਮਨ, ਲੱਡੀ, ਹਰਮਨ, ਬਿੱਟੂ, ਬੂਟਾ ਸਿੰਘ, ਗੁਰਬਾਜ਼ ਸਿੰਘ, ਗੁਰਲਿਆਕਤ ਸਿੰਘ ਚੌਹਾਨ, ਲਾਡੀ, ਜੌਂਟੀ ਢਿੱਲੋਂ ਆਦਿ ਦੀ ਦਿਨ ਰਾਤ ਕੀਤੀ ਮਿਹਨਤ ਦਾ ਹੱਥ ਹੈ। ਅੱਜ ਇਸ ਜਿੱਤ ਦੀ ਖੁਸ਼ੀ ਵਿਚ ਇਨ•ਾਂ ਸਾਰੇ ਨੌਜਵਾਨਾਂ ਨੇ ਸੰਤ ਮਹਾਂ ਪੁਰਸ਼ ਬਾਬਾ ਮੇਹਰ ਦਾਸ, ਬਾਬਾ ਸਰੂਪ ਦਾਸ ਜੀ ਦੇ ਤਪ ਅਸਥਾਨ ਤੇ ਮੱਥਾ ਟੇਕਿਆ ਅਤੇ ਹਰਪ੍ਰੀਤ ਸਿੰਘ ਚੌਹਾਨ ਨੇ ਪਿੰਡ ਦੇ ਨਵੇਂ ਚੁਣੇ ਗਏ ਨੌਜਵਾਨ ਸਰਪੰਚ ਗੁਰਵਿੰਦਰ ਸਿੰਘ ਟੋਨੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।